ਵਿਧਾਨ ਸਭਾ ਹਲਕਾ ਤਰਨਤਾਰਨ ਦੇ ਪਿੰਡ ਜਗਤਪੁਰਾ ਵਿਖੇ ਭਾਰਤੀ ਜਨਤਾ ਪਾਰਟੀ ਦੇ ਜਿਮਨੀ ਚੋਣ ਉਮੀਦਵਾਰ ਹਰਜੀਤ ਸਿੰਘ ਸੰਧੂ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਜਗਤਪੁਰਾ ਦੇ ਸਾਬਕਾ ਸਰਪੰਚ ਮਨਜਿੰਦਰਪਾਲ ਸਿੰਘ ਵਿਰਕ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ। ਇਸ ਮੌਕੇ ਜਿਮਨੀ ਚੋਣ ਦੇ ਕੋ ਇੰਚਾਰਜ ਰਵੀ ਕਰਨ ਸਿੰਘ ਕਾਹਲੋਂ, ਸਾਬਕਾ ਸੀਪੀਐੱਸ ਮਨਜੀਤ ਸਿੰਘ ਮੰਨਾ, ਸੀਨੀਅਰ ਆਗੂ ਅਜੇਬੀਰਪਾਲ ਸਿੰਘ ਰੰਧਾਵਾ, ਸੀਨੀਅਰ ਆਗੂ ਦਲਬੀਰ ਸਿੰਘ ਅਲਗੋਂ ਕੋਠੀ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ ਅਤੇ ਭਾਰਤੀ ਜਨਤਾ ਪਾਰਟੀ ਦੀਆਂ ਰੀਤੀਆਂ ਨੀਤੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਹੁਣ ਮੌਕਾ ਹੈ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਲੋਕਾਂ ਦੀ ਕਿਸਮਤ ਬਦਲਣ ਦਾ ਕਿ ਉਹ ਮਿਹਨਤੀ ਅਤੇ ਲੋਕਾਂ ਵਿਚ ਵਿਚਰਨ ਵਾਲੇ ਆਗੂ ਹਰਜੀਤ ਸਿੰਘ ਸੰਧੂ ਨੂੰ ਜਿਤਾਉਣ।
ਇਸ ਮੌਕੇ ਸ਼ਾਮਲ ਹੋਣ ਵਾਲੇ ਸਾਥੀਆਂ ਨੰਬਰਦਾਰ ਨਿਰਮਲ ਸਿੰਘ, ਸਾਹਿਬ ਸਿੰਘ, ਹਰਦੇਵ ਸਿੰਘ, ਗੁਰਵਿੰਦਰ ਸਿੰਘ, ਸਰਬਜੀਤ ਸਿੰਘ, ਸੁੱਖਾ ਸਿੰਘ, ਕਾਰਜ ਸਿੰਘ, ਬਾਗਾ ਸਿੰਘ, ਸਕੱਤਰ ਸਿੰਘ, ਲਵਪ੍ਰੀਤ ਸਿੰਘ ਆਦਿ ਮੋਹਤਬਰਾਂ ਨੇ ਪਰਿਵਾਰਾਂ ਸਮੇਤ ਭਾਰਤੀ ਜਨਤਾ ਪਾਰਟੀ ਵਿਚ ਸ਼ਮੂਲੀਅਤ ਕਰ ਲਈ। ਸ਼ਾਮਲ ਹੋਣ ਵਾਲੇ ਮੋਹਤਬਰਾਂ ਨੂੰ ਉਮੀਦਵਾਰ ਹਰਜੀਤ ਸਿੰਘ ਸੰਧੂ ਨੇ ਪਾਰਟੀ ਲੀਡਰਸ਼ਿਪ ਦੀ ਹਾਜਰੀ ਵਿਚ ਪਾਰਟੀ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਿੰਡ ਜਗਤਪੁਰਾ ਵਿਚ ਸ਼ਾਮਲ ਹੋਏ ਸਾਬਕਾ ਸਰਪੰਚ ਮਨਜਿੰਦਰਪਾਲ ਸਿੰਘ ਵਿਰਕ ਅਤੇ ਉਨ੍ਹਾਂ ਦੇ ਮੋਹਤਬਰ ਸਾਥੀਆਂ ਦਾ ਭਾਜਪਾ ਵਿਚ ਆਉਣ ਦਾ ਜੀ ਆਇਆਂ ਆਖਦਿਆਂ ਧੰਨਵਾਦ ਕੀਤਾ ਕਿ ਭਾਜਪਾ ਹਮੇਸ਼ਾਂ ਹੀ ਹਰ ਮਿਹਨਤੀ ਅਤੇ ਤਨ ਮਨ ਨਾਲ ਕੰਮ ਕਰਨ ਵਾਲੇ ਵਰਕਰ ਦਾ ਮਾਣ ਸਨਮਾਨ ਬਹਾਲ ਰੱਖਦੀ ਹੈ, ਭਾਜਪਾ ਲੋਕਤੰਤਰ ਦੇ ਥੰਮ ’ਤੇ ਖੜੀ ਪਾਰਟੀ ਹੈ।
ਭਾਜਪਾ ਵਿਚ ਕੋਈ ਭਾਈ ਭਤੀਜਾਵਾਦ ਨਹੀਂ ਹੈ। ਇਸੇ ਕਰਕੇ ਹੀ ਹਿੰਦੋਸਤਾਨ ਵਿਚ ਹਜਾਰਾਂ ਹੀ ਮਿਸਾਲਾਂ ਹਨ ਕਿ ਜਮੀਨੀ ਪੱਧਰ ’ਤੇ ਪਾਰਟੀ ਲਈ ਕੰਮ ਕਰਨ ਵਾਲੇ ਵਰਕਰ ਅੱਜ ਸਿਰਮੌਰ ਅਹੁਦਿਆਂ ਤੇ ਬੈਠੇ ਹਨ, ਭਾਜਪਾ ਲੋਕ ਸੇਵਾ ਨੂੰ ਸਮਰਪਿਤ ਹੋ ਕੇ ਰਾਜਨੀਤੀ ਕਰਦੀ ਹੈ। ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਸਰਹੱਦੀ ਜਿਲਾ ਤਰਨਤਾਰਨ ਦੇ ਲੋਕ ਭਾਰਤੀ ਜਨਤਾ ਪਾਰਟੀ ਨਾਲ ਆਪ ਮੁਹਾਰੇ ਜੁੜ ਰਹੇ ਹਨ ਅਤੇ ਦੱਸ ਰਹੇ ਹਨ ਕਿ ਪੰਜਾਬ ਦੀ ਸੱਤਾ ਤੇ ਰਾਜ ਕਰਨ ਵਾਲੀਆਂ ਪਿਛਲੀਆਂ ਸਾਰੀਆਂ ਸਰਕਾਰ ਨੇ ਉਨਾਂ ਨੂੰ ਗੁੰਮਰਾਹ ਕਰਨ ਤੋਂ ਇਲ਼ਾਵਾ ਕੁਝ ਨਹੀਂ ਕੀਤਾ। ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਵਿਚ ਕੇਂਦਰ ਤੋਂ ਆਉਂਦੀਆਂ ਸਹੂਲਤਾਂ ਅਤੇ ਵੱਡੇ ਪ੍ਰੋਜੈਕਟ ਤਾਂ ਹੀ ਇਨ ਬਿਨ ਜਨਤਾ ਤੱਕ ਪਹੁੰਚ ਸਕਦੇ ਹਨ। ਜੇਕਰ ਅਸੀਂ ਸਾਰੇ ਹੀ ਤਹੱਈਆ ਕਰਕੇ ਸ਼ੁਰੂਆਤ ਕਰਦੇ ਹੋਏ ਹਲਕਾ ਤਰਨਤਾਰਨ ਵਿਚ ਕਮਲ ਦੇ ਫੁੱਲ ਨੂੰ ਵੋਟਾਂ ਪਾ ਕੇ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਜਿੱਤ ਦਾ ਹੁਣ ਤੋਂ ਹੀ ਮੁੱਢ ਬੰਨੀਏ। ਇਸ ਮੌਕੇ ਗੰਡੀਵਿੰਡ ਦੇ ਆਗੂ ਰਣਜੀਤ ਸਿੰਘ ਰਾਣਾ ਗੰਡੀਵਿੰਡ, ਸਾਬਕਾ ਸਰਪੰਚ ਸੁਖਦੇਵ ਸਿੰਘ ਮਾਲੂਵਾਲ, ਸਰਕਲ ਗੰਡੀਵਿੰਡ ਪ੍ਰਧਾਨ ਭੋਲਾ ਸਿੰਘ ਰਾਣਾ ਨੇ ਵੀ ਆਪਣੇ ਸੰਬੋਧਨ ਦੌਰਾਨ ਉਮੀਦਵਾਰ ਹਰਜੀਤ ਸਿੰਘ ਸੰਧੂ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ।







