ਗਾਜ਼ੀਆਬਾਦ ਵਿੱਚ 13 ਸਾਲਾ ਲੜਕੀ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਮੰਗਲਵਾਰ ਸਵੇਰੇ ਲੜਕੀ ਪਾਰਕ ਵਿੱਚ ਸੈਰ ਕਰਨ ਗਈ ਸੀ। ਇੱਕ ਸ਼ੱਕੀ ਵਿਅਕਤੀ ਉਸਨੂੰ ਵਰਗਲਾ ਕੇ ਇੱਕ ਇਮਾਰਤ ਦੇ ਅੰਦਰ ਲੈ ਗਿਆ ਜਿੱਥੇ ਉਸਨੇ ਉਸ ਨਾਲ ਜਬਰ ਜਨਾਹ ਕੀਤਾ।
ਦੱਸਿਆ ਗਿਆ ਹੈ ਕਿ ਲੜਕੀ ਬਾਅਦ ਵਿੱਚ ਇਮਾਰਤ ਦੇ ਟਾਇਲਟ ਵਿੱਚ ਬੰਦ ਪਾਈ ਗਈ। ਪੀੜਤਾ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਦੋਸ਼ੀ ਵਿਰੁੱਧ ਰਿਪੋਰਟ ਦਰਜ ਕੀਤੀ ਹੈ। ਪੁਲਿਸ ਦੋਸ਼ੀ ਦੀ ਭਾਲ ਕਰ ਰਹੀ ਹੈ।







