ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦੇਸ਼ ਦੀ ਰਾਜਧਾਨੀ ਦਿੱਲੀ ਅੰਦਰ ਅੱਤਵਾਦੀਆਂ ਵੱਲੋਂ ਲਾਲ ਕਿਲਾ ਦੇ ਨੇੜੇ ਬੰਬ ਧਮਾਕਾ ਕਰਕੇ ਸਾਰੇ ਦੇਸ਼ ਵਾਸੀਆਂ ਨੂੰ ਚੈਲੇਂਜ ਕੀਤਾ ਹੈ। ਉਹ ਦਿੜ੍ਹਬਾ ਵਿਖੇ ਪਿੰਡਾਂ ਨੂੰ ਚੈੱਕ ਵੰਡਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਚੀਮਾ ਨੇ ਬੰਬ ਧਮਾਕੇ ਵਿੱਚ ਮਰਨ ਵਾਲੇ ਪਰਿਵਾਰਾਂ ਨਾਲ ਸੰਵੇਦਨਾ ਪ੍ਰਗਟ ਕਰਦੇ ਹੋਏ ਕਿਹਾ ਕਿ ਉਹ ਉਨ੍ਹਾਂ ਦੇ ਪਰਿਵਾਰਾਂ ਲਈ ਅਰਦਾਸ ਕਰਦੇ ਹਨ ਕਿ ਉਹ ਸੁੱਖ ਸ਼ਾਂਤੀ ਨਾਲ ਰਹਿਣ।
ਵਿੱਤ ਮੰਤਰੀ ਚੀਮਾ ਨੇ ਅੱਗੇ ਕਿਹਾ ਕਿ ਦਿੱਲੀ ਸਾਡੇ ਦੇਸ਼ ਦੀ ਰਾਜਧਾਨੀ ਹੈ ਇਸ ਅੰਦਰ ਅੱਤਵਾਦੀਆਂ ਵੱਲੋਂ ਕੀਤਾ ਗਿਆ ਬੰਬ ਧਮਾਕਾ ਸਾਰੇ ਦੇਸ਼ ਲਈ ਚੈਲੇਂਜ ਭਰਿਆ ਹੈ। ਉਨ੍ਹਾਂ ਕੇਂਦਰੀ ਸਰਕਾਰ ‘ਤੇ ਆਰੋਪ ਲਾਉਂਦੇ ਹੋਏ ਕਿਹਾ ਕਿ ਦੇਸ਼ ਦੀ ਰਾਜਧਾਨੀ ਦੇ ਅੰਦਰ ਇੰਨਾ ਵੱਡਾ ਬੰਬ ਧਮਾਕਾ ਹੋਣਾ, ਜਿਸ ਨਾਲ 10 ਦੇ ਕਰੀਬ ਵਿਅਕਤੀਆਂ ਦੀ ਜਾਨ ਚਲੀ ਗਈ ਹੋਵੇ ਇਹ ਘਟਨਾ ਕੇਂਦਰ ਦੀ ਸਰਕਾਰ ਦੀ ਇੰਟੈਲੀਜੈਂਸੀ ਅਤੇ ਸਿਕਿਉਰਟੀ ‘ਤੇ ਸਵਾਲ ਪੈਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਇੰਟੈਲੀਜੈਂਸੀ ਇਸ ਮਸਲੇ ਦੇ ਵਿੱਚ ਫੇਲ੍ਹ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਡੂੰਘ ਜਾਂਚ ਕਰਕੇ ਜਾਂਚ ਕਰਕੇ ਇਸ ਘਟਨਾ ਨਾਲ ਜੁੜੇ ਹੋਏ ਵਿਅਕਤੀ ਅਤੇ ਤੱਤਾਂ ਨੂੰ ਲੋਕਾਂ ਸਾਹਮਣੇ ਲਿਆ ਕੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।






