ਵਿਦੇਸ਼ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ ਹੈ। ਕੇਂਦਰ ਸਰਕਾਰ ਨੇ ਦੇਸ਼ ਭਰ ਵਿਚ ਈ-ਪਾਸਪੋਰਟ (e-Passport) ਸਹੂਲਤ ਦੀ ਆਧਿਕਾਰਤ ਸ਼ੁਰੂਆਤ ਕਰ ਦਿੱਤੀ ਹੈ। ਇਹ ਨਵਾਂ ਪਾਸਪੋਰਟ ਦਿੱਖ ਵਿਚ ਪੁਰਾਣੇ ਪਾਸਪੋਰਟ ਵਾਂਗ ਹੀ ਹੈ, ਪਰ ਇਸ ਵਿਚ ਇਕ ਮਾਈਕ੍ਰੋ ਇਲੈਕਟ੍ਰਾਨਿਕ ਚਿਪ ਲੱਗੀ ਹੋਈ ਹੈ, ਜੋ ਇਸਨੂੰ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਸੁਰੱਖਿਅਤ, ਤੇਜ਼ ਤੇ ਸਮਾਰਟ ਬਣਾਉਂਦੀ ਹੈ।
ਕੀ ਹੈ ਈ-ਪਾਸਪੋਰਟ ਦੀ ਖਾਸੀਅਤ
ਈ-ਪਾਸਪੋਰਟ ‘ਚ ਲੱਗੀ ਚਿਪ ਵਿਚ ਧਾਰਕ ਦਾ ਨਾਮ, ਜਨਮਤਾਰੀਕ, ਪਤਾ, ਫੋਟੋ ਤੇ ਫਿੰਗਰਪ੍ਰਿੰਟ ਵਰਗੀਆਂ ਬਾਇਓਮੈਟ੍ਰਿਕ ਜਾਣਕਾਰੀ ਸੁਰੱਖਿਅਤ ਰਹਿੰਦੀ ਹੈ। ਇਹ ਡਾਟਾ ਡਿਜੀਟਲ ਰੂਪ ‘ਚ ਐਨਕ੍ਰਿਪਟ ਕੀਤਾ ਜਾਂਦਾ ਹੈ। ਇਸਨੂੰ ਕਿਸੇ ਵੀ ਤਰੀਕੇ ਨਾਲ ਬਦਲਿਆ ਜਾਂ ਡੁਪਲੀਕੇਟ ਨਹੀਂ ਕੀਤਾ ਜਾ ਸਕਦਾ। ਇਹੀ ਇਸਦੀ ਸਭ ਤੋਂ ਵੱਡੀ ਖਾਸੀਅਤ ਹੈ। ਇਸ ਨਾਲ ਪਾਸਪੋਰਟ ਦੇ ਫਰਜ਼ੀਵਾੜੇ ਤੇ ਪਛਾਣ ਚੋਰੀ ਵਰਗੀਆਂ ਘਟਨਾਵਾਂ ‘ਤੇ ਰੋਕ ਲੱਗੇਗੀ।
ਇਮੀਗ੍ਰੇਸ਼ਨ ਜਾਂਚ ਦੌਰਾਨ ਅਧਿਕਾਰੀ ਬਿਨਾਂ ਪਾਸਪੋਰਟ ਖੋਲ੍ਹੇ ਹੀ ਚਿਪ ਤੋਂ ਡਾਟਾ ਐਕਸੈਸ ਕਰ ਸਕਣਗੇ। ਇਸ ਨਾਲ ਯਾਤਰੀਆਂ ਨੂੰ ਲੰਬੀਆਂ ਕਤਾਰਾਂ ਤੋਂ ਛੁਟਕਾਰਾ ਮਿਲੇਗਾ। ਜਾਂਚ ਪ੍ਰਕਿਰਿਆ ਕਾਫੀ ਤੇਜ਼ ਹੋ ਜਾਵੇਗੀ। ਇਹ ਪਾਸਪੋਰਟ ਅੰਤਰਰਾਸ਼ਟਰੀ ਬਾਇਓਮੈਟ੍ਰਿਕ ਸਿਸਟਮ ਨਾਲ ਜੁੜਿਆ ਹੋਇਆ ਹੈ, ਜਿਸ ਨਾਲ ਇਹ ਪੂਰੀ ਤਰ੍ਹਾਂ ਗਲੋਬਲ ਸਟੈਂਡਰਡ ‘ਤੇ ਤਿਆਰ ਕੀਤਾ ਗਿਆ ਹੈ।







