ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਪੁਲਿਸ ਵਲੋਂ ਸ਼ੁਰੂ ਕੀਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਟਾਂਡਾ ਜ਼ਿਲ੍ਹਾ ਪੁਲਿਸ ਤੇ ਟਾਂਡਾ ਪੁਲਿਸ ਵਲੋਂ ਟਾਂਡਾ ਸ਼ਹਿਰ ਦੀ ਚੰਡੀਗੜ੍ਹ ਕਲੋਨੀ ਵਿੱਚ ਵੱਡੀ ਕਾਰਵਾਈ ਕਰਦਿਆਂ ਇੱਕ ਨਸ਼ਾ ਤਸਕਰ ਦਾ ਘਰ ਢਾਅ ਦਿੱਤਾ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਐਸਪੀ ਮੇਜ਼ਰ ਸਿੰਘ, ਡੀਐਸਪੀ ਟਾਂਡਾ ਦਵਿੰਦਰ ਸਿੰਘ ਬਾਜਵਾ, ਨਾਇਬ ਤਹਿਸੀਲਦਾਰ ਟਾਂਡਾ ਮਨਪ੍ਰੀਤ ਸਿੰਘ ਤੇ ਐਸਐਚੳ ਟਾਂਡਾ ਦੀ ਅਗਵਾਈ ਵਿੱਚ ਨਸ਼ਾ ਤਸਕਰ ਖਿਲਾਫ਼ ਇਹ ਵੱਡੀ ਕਾਰਵਾਈ ਕੀਤੀ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐਸਪੀ ਮੇਜ਼ਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ਼ੁਰੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜ਼ਿਲਾ ਪੁਲਿਸ ਮੁਖੀ ਸੰਦੀਪ ਮਲਿਕ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਖਿਲਾਫ਼ ਵੱਡੀ ਕਾਰਵਾਈ ਕਰਦਿਆਂ ਜੀਤ ਲਾਲ ਨਾਮਕ ਨਸ਼ਾ ਤਸਕਰ ਦਾ ਘਰ ਢਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪਰਿਵਾਰ ਦੇ ਮੁਖੀ ਜੀਤ ਲਾਲ, ਉਸ ਦੀ ਪਤਨੀ ਰਾਣੀ, ਪੁੱਤਰ ਅਮਰੀਕ ਉਰਫ ਲਾਡੀ ਤੇ ਰਾਜ ਕੁਮਾਰ ਉਰਫ ਵਿੱਕੀ ਤੇ ਇੱਕ ਲੜਕੀ ਬਬਲੀ ਖਿਲਾਫ਼ ਥਾਣਾ ਟਾਂਡਾ ਵਿੱਚ ਦਰਜਣਾ ਪਰਚੇ ਨਸ਼ਾ ਤਸਕਰੀ ਦੇ ਦਰਜ਼ ਹਨ ਅਤੇ ਪੂਰਾ ਪਰਿਵਾਰ ਜੇਲ੍ਹ ਵਿਚ ਬੰਦ ਹੈ, ਜਿੰਨ੍ਹਾਂ ਵਿੱਚੋਂ ਲੜਕੀ ਬਬਲੀ ਬੀਤੇ ਦਿਨ ਹੀ ਜ਼ਮਾਨਤ ‘ਤੇ ਰਿਹਾਅ ਹੋ ਕੇ ਬਾਹਰ ਆਈ ਹੈ। ਨਸ਼ਾ ਤਸਕਰੀ ਦੇ ਕੁੱਝ ਮਾਮਲਿਆਂ ਵਿੱਚ ਜੀਤ ਲਾਲ ਤੇ ਰਾਣੀ ਨੂੰ ਸਜ਼ਾ ਵੀ ਹੋ ਚੁੱਕੀ ਹੈ।






