ਇੰਡੀਅਨ ਫੋਰੈਸਟ ਸਰਵਿਸਿਜ਼ (IFS) ਅਧਿਕਾਰੀ ਬਿਰੇਂਦਰ ਚੌਧਰੀ ਤੇ ਉਨ੍ਹਾਂ ਦੀ ਪਤਨੀ ਸਬਿਤਾ ਚੌਧਰੀ ਖ਼ਿਲਾਫ਼ ਚੰਡੀਗੜ੍ਹ ਦੀ ਸੀਬੀਆਈ ਕੋਰਟ ‘ਚ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਚੱਲੇਗਾ।
ਸੋਮਵਾਰ ਨੂੰ ਸੀਬੀਆਈ ਜੱਜ ਭਾਵਨਾ ਜੈਨ ਨੇ ਉਨ੍ਹਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕਥਾਮ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ ਤੈਅ ਕਰ ਦਿੱਤੇ। ਉਨ੍ਹਾਂ ਖ਼ਿਲਾਫ਼ 18 ਮਾਰਚ 2026 ਤੋਂ ਮੁਕੱਦਮਾ ਸ਼ੁਰੂ ਹੋਵੇਗਾ ਜਿਸ ਲਈ ਅਦਾਲਤ ਨੇ ਗਵਾਹਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਹਨ।
ਸੀਬੀਆਈ ਨੇ ਚਾਰ ਸਾਲ ਪਹਿਲਾਂ ਚੌਧਰੀ ਅਤੇ ਉਨ੍ਹਾਂ ਦੀ ਪਤਨੀ ਖ਼ਿਲਾਫ਼ ਇਹ ਮਾਮਲਾ ਦਰਜ ਕੀਤਾ ਸੀ। ਚੌਧਰੀ 2014 ਤੋਂ 2017 ਤਕ ਚੰਡੀਗੜ੍ਹ ‘ਚ ਡਿਪਟੀ ਕੰਜ਼ਰਵੇਟਰ ਆਫ ਫੋਰੈਸਟ ਦੇ ਅਹੁਦੇ ‘ਤੇ ਰਹੇ ਹਨ।
ਸੀਬੀਆਈ ਦੇ ਦੋਸ਼ ਹਨ ਕਿ ਚੌਧਰੀ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਆਪਣੀ ਆਮਦਨ ਤੋਂ 186.33 ਗੁਣਾ ਵੱਧ ਜਾਇਦਾਦ ਬਣਾਈ। ਪਿਛਲੇ ਸਾਲ ਇਸ ਮਾਮਲੇ ਲਈ ਸੀਬੀਆਈ ਨੂੰ ਕੇਂਦਰ ਸਰਕਾਰ ਤੋਂ ਮਨਜ਼ੂਰੀ ਵੀ ਮਿਲ ਗਈ ਸੀ। ਚੌਧਰੀ ਇਸ ਸਮੇਂ ਪੋਰਟ ਬਲੇਅਰ, ਅੰਡੇਮਾਨ ਨਿਕੋਬਾਰ ‘ਚ ਤਾਇਨਾਤ ਹਨ।
ਰਿਸ਼ਵਤ ਦੇ ਦੋਸ਼ ‘ਚ ਗ੍ਰਿਫ਼ਤਾਰ






