ਸਵੱਛ ਭਾਰਤ ਮੁਹਿੰਮ ਨੂੰ ਉਸ ਵੇਲੇ ਗ੍ਰਹਿਣ ਲੱਗਿਆ ਜਦੋਂ ਤਹਿਸੀਲ ਫਿਲੌਰ ਵਿੱਚ ਪਬਲਿਕ ਟਾਈਲਟਾਂ ਦੀ ਹਾਲਤ ਤਰਸਯੋਗ ਬਣ ਗਈ।
ਇਸ ਮੌਕੇ ਭਾਜਪਾ ਵਿਮੁੱਕਤ ਜਾਤੀਆਂ ਦੇ ਪੰਜਾਬ ਪ੍ਰਧਾਨ ਤਰਸੇਮ ਰੁਪਾਣਾ ਨੇ ਆਪ ਸਰਕਾਰ ‘ਤੇ ਤਿੱਖੇ ਵਾਰ ਕਰਦਿਆਂ ਕਿਹਾ ਕਿ ਆਪ ਦੀ ਲੀਡਰਸਿਪ ਨਿੱਤ ਚੈਨਲ ਅਤੇ ਅਖਬਾਰਾਂ ਦੇ ਵਿੱਚ ਵਿਕਾਸ ਦੇ ਦਾਅਵੇ ਕਰਕੇ ਇਸ਼ਤਿਆਰਬਾਜ਼ੀ ‘ਤੇ ਲੱਖਾਂ ਰੁਪਏ ਖਰਚ ਰਹੀ ਹੈ।
ਤਹਿਸੀਲ ਫਿਲੌਰ ਵਿੱਚ ਨਿੱਤ ਕੰਮ ਕਰਵਾਉਣ ਆਉਂਦੇ ਹਨ ਅਤੇ ਔਰਤਾਂ ਨੂੰ ਟਾਈਲਟਾਂ ਦੀ ਸਫਾਈ ਨਾ ਹੋਣ ਕਰਕੇ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋ ਇਸ ਸਮੱਸਿਆ ਸਬੰਧੀ ਤਹਿਸੀਲ ਸਹਾਇਕ ਰਾਜਨ ਚੌਹਾਨ ਨਾਲ ਪੰਜਾਬ ਪ੍ਰਧਾਨ ਤਰਸੇਮ ਰੁਪਾਣਾ ਨੇ ਸੰਪਰਕ ਕੀਤਾ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਜਲਦ ਹੀ ਪਬਲਿਕ ਟਾਈਲਟਾਂ ਦੀ ਸਫਾਈ ਕਰਵਾਈ ਜਾਵੇਗੀ!




