ਹਾਂਗਕਾਂਗ ਦੇ ਇੱਕ ਹਾਊਸਿੰਗ ਕੰਪਲੈਕਸ ਦੀ ਸੱਤ-ਮੰਜ਼ਿਲਾ ਇਮਾਰਤਾਂ ਵਿੱਚ ਅੱਗ ਲੱਗ ਗਈ, ਜਿਸ ਕਾਰਨ 13 ਲੋਕ ਮਾਰੇ ਗਏ ਅਤੇ ਹੋਰ ਅਜੇ ਵੀ ਫਸੇ ਹੋਏ ਹਨ। ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨੌਂ ਲੋਕਾਂ ਨੂੰ ਮੌਕੇ ’ਤੇ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਚਾਰ ਹੋਰਾਂ ਦੀ ਹਸਪਤਾਲ ਭੇਜਣ ਤੋਂ ਬਾਅਦ ਮੌਤ ਹੋ ਗਈ। ਇਸ ਅੱਗ ਕਾਰਨ ਹੋਰ 15 ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ 700 ਲੋਕਾਂ ਨੂੰ ਅਸਥਾਈ ਆਸਰਾ ਘਰਾਂ ਵਿਚ ਪਹੁੰਚਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਹਾਊਸਿੰਗ ਕੰਪਲੈਕਸ ਵਿੱਚ ਅੱਠ ਇਮਾਰਤਾਂ ਸਨ ਜਿਨ੍ਹਾਂ ਵਿੱਚ ਲਗਪਗ 2,000 ਅਪਾਰਟਮੈਂਟ ਹਨ ਤੇ ਇਨ੍ਹਾਂ ਵਿੱਚ ਲਗਪਗ 4,800 ਲੋਕ ਰਹਿੰਦੇ ਹਨ।







