ਵ੍ਹਾਈਟ ਹਾਊਸ ਨੇੜੇ ਇਕ ਅੱਤਵਾਦੀ ਹਮਲੇ ਤੋਂ ਬਾਅਦ ਟਰੰਪ ਪ੍ਰਸ਼ਾਸਨ ਐਕਸ਼ਨ ‘ਚ ਨਜ਼ਰ ਆ ਰਿਹਾ ਹੈ। ਸ਼ੁੱਕਰਵਾਰ ਨੂੰ ਟਰੰਪ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਅਮਰੀਕਾ ਹਰ ਚਿੰਤਾਜਨਕ ਦੇਸ਼ ਤੋਂ ਆਏ ਸਾਰੇ ਇਮੀਗ੍ਰੈਂਟਸ ਨੂੰ ਜਾਰੀ ਕੀਤੇ ਗਏ ਗ੍ਰੀਨ ਕਾਰਡਾਂ ਦੀ ਸਖ਼ਤੀ ਨਾਲ ਦੁਬਾਰਾ ਜਾਂਚ ਕਰੇਗਾ। ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (USCIS) ਦੇ ਡਾਇਰੈਕਟਰ ਜੋਸੇਫ ਐਡਲੋ ਨੇ ਕਿਹਾ ਕਿ ਉਨ੍ਹਾਂ ਯੂਐਸ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਦੇ ਕਹਿਣ ‘ਤੇ ਉਹ ਹਰ ਚਿੰਤਾਜਨਕ ਦੇਸ਼ ਦੇ ‘ਏਲੀਅਨ’ (ਚਿੰਤਾਜਨਕ ਦੇਸ਼ਾਂ ਤੋਂ US ਆਏ ਇਮੀਗ੍ਰੈਂਟਸ) ਦੇ ਗ੍ਰੀਨ ਕਾਰਡ ਦੀ ਸਖ਼ਤੀ ਨਾਲ ਦੁਬਾਰਾ ਜਾਂਚ ਕਰਨਗੇ।
ਵ੍ਹਾਈਟ ਹਾਊਸ ਨੇੜੇ ਗੋਲੀਬਾਰੀ
ਉਨ੍ਹਾਂ ਕਿਹਾ ਕਿ ਅਮਰੀਕਾ ਤੇ ਉਸਦੇ ਲੋਕਾਂ ਦੀ ਸੁਰੱਖਿਆ ਸਭ ਤੋਂ ਜ਼ਰੂਰੀ ਹੈ। ਉਨ੍ਹਾਂ ਪਿਛਲੀ ਜੋਅ ਬਾਇਡਨ ਸਰਕਾਰ ‘ਤੇ ਲਾਪਰਵਾਹੀ ਵਾਲੀ ਰੀਸੈਟਲਮੈਂਟ ਪਾਲਿਸੀ ਅਪਣਾਉਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਅੱਗੇ ਕਿਹਾ, ‘ਇਸ ਦੇਸ਼ ਅਤੇ ਅਮਰੀਕੀ ਲੋਕਾਂ ਦੀ ਸੁਰੱਖਿਆ ਸਭ ਤੋਂ ਜ਼ਰੂਰੀ ਹੈ। ਅਮਰੀਕੀ ਲੋਕ ਪਿਛਲੀ ਸਰਕਾਰ ਦੀ ਲਾਪਰਵਾਹ ਰੀਸੈਟਲਮੈਂਟ ਪਾਲਿਸੀ ਦਾ ਖਰਚਾ ਨਹੀਂ ਚੁੱਕਣਗੇ। ਅਮਰੀਕੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ।’
ਗ੍ਰੀਨ ਕਾਰਡ ਦੀ ਦੁਬਾਰਾ ਜਾਂਚ







