ਭਾਰਤ ਨੇ ਦੂਜੇ ਇਕ ਦਿਨਾ ਮੈਚ ਵਿਚ ਦੱਖਣੀ ਅਫਰੀਕਾ ਨੂੰ ਜਿੱਤ ਲਈ 359 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤ ਨੇ ਨਿਰਧਾਰਤ 50 ਓਵਰਾਂ ਵਿਚ ਪੰਜ ਵਿਕਟਾਂ ਦੇ ਨੁਕਸਾਨ ਨਾਲ 358 ਦੌੜਾਂ ਬਣਾਈਆਂ। । ਭਾਰਤ ਵਲੋਂ ਵਿਰਾਟ ਕੋਹਲੀ ਤੇ ਰਿਤੂਰਾਜ ਗਾਇਕਵਾੜ ਨੇ ਸੈਂਕੜੇ ਜੜੇ। ਦੋਵਾਂ ਨੇ ਕ੍ਰਮਵਾਰ 102 ਤੇ 105 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਭਾਰਤ ਵਲੋਂ ਯਸ਼ੱਸਵੀ ਜੈਸਵਾਲ ਨੇ 22, ਰੋਹਿਤ ਕੁਮਾਰ ਨੇ 14 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਵਲੋਂ ਕਪਤਾਨ ਕੇ ਐਲ ਰਾਹੁਲ ਤੇ ਰਾਵਿੰਦਰ ਜਡੇਜਾ ਨੇ ਕ੍ਰਮਵਾਰ 66 ਤੇ 24 ਦੌੜਾਂ ਬਣਾਈਆਂ ਤੇ ਦੋਵੇਂ ਖਿਡਾਰੀ ਆਖਰੀ ਓਵਰਾਂ ਤਕ ਨਾਬਾਦ ਰਹੇ।
ਦੱਖਣੀ ਅਫਰੀਕਾ ਨੇ ਅੱਜ 359 ਦੌੜਾਂ ਦਾ ਪਿੱਛਾ ਕਰਦਿਆਂ ਆਪਣੀ ਪਹਿਲੀ ਵਿਕਟ ਕਵਿੰਟਨ ਡੀ ਕਾਕ ਵਜੋਂ ਗਵਾਈ। ਇਸ ਵੇਲੇ ਦੱਖਣੀ ਅਫਰੀਕਾ ਨੇ 30 ਓਵਰਾਂ ਵਿਚ 3 ਵਿਕਟ ਦੇ ਨੁਕਸਾਨ ਨਾਲ 197 ਦੌੜਾਂ ਬਣਾ ਲਈਆਂ ਹਨ।
ਦੱਖਣੀ ਅਫਰੀਕਾ ਵਲੋਂ ਟੀ ਬਵੁਮਾ ਨੇ 46 ਦੌੜਾਂ ਬਣਾਈਆਂ। ਉਸ ਨੂੰ ਪ੍ਰਸਿੱਧ ਕ੍ਰਿਸ਼ਨਾ ਦੀ ਗੇਂਦ ’ਤੇ ਹਰਸ਼ਿਤ ਰਾਣਾ ਨੇ ਕੈਚ ਕੀਤਾ। ਸਲਾਮੀ ਬੱਲੇਬਾਜ਼ੀ ਐਡਨ ਮਾਰਕਰਮ ਨੇ ਸ਼ਾਨਦਾਰ ਪਾਰੀ ਖੇਡਦਿਆਂ 98 ਗੇਂਦਾਂ ਵਿਚ 110 ਦੌੜਾਂ ਬਣਾਈਆਂ। ਇਸ ਵੇਲੇ ਮੈਥਿਊ ਤੇ ਡੀਵਾਲਡ ਖੇਡ ਰਹੇ ਹਨ। ਭਾਰਤ ਵਲੋਂ ਹਰਸ਼ਿਤ ਰਾਣਾ, ਅਰਸ਼ਦੀਪ ਸਿੰਘ ਤੇ ਪ੍ਰਸਿੱਧ ਕ੍ਰਿਸ਼ਨਾ ਨੇ ਇਕ-ਇਕ ਵਿਕਟ ਹਾਸਲ ਕੀਤੀ। ਭਾਰਤ ਵਲੋਂ ਅਰਸ਼ਦੀਪ ਸਿੰਘ ਨੇ ਸ਼ਾਨਦਾਰੀ ਗੇਂਦਬਾਜ਼ੀ ਕੀਤੀ ਤੇ ਦੱਖਣੀ ਅਫਰੀਕਾ ਦੇ ਬੱਲੇਬਾਜ਼ਾਂ ਨੂੰ ਖੁੱਲ੍ਹ ਕੇ ਖੇਡਣ ਨਾ ਦਿੱਤਾ।







