ਰਾਣਾ ਬਲਾਚੌਰੀਆ ਕਤਲ ਮਾਮਲੇ ਨੂੰ ਲੈ ਕੇ ਲਾਲੜੂ ਨੇੜੇ ਅੰਬਾਲਾ ਚੰਡੀਗੜ੍ਹ ਮੁੱਖ ਮਾਰਗ ਤੇ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਪੁਲੀਸ ਦੇ ਸਾਂਝੇ ਅਪਰੇਸ਼ਨ ਦੌਰਾਨ ਸ਼ੂਟਰਾਂ ਨਾਲ ਮੁੱਠਭੇੜ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਸ ਦੌਰਾਨ ਸ਼ੂਟਰ ਦੇ ਮਾਰੇ ਜਾਣ ਅਤੇ ਦੋ ਪੁਲੀਸ ਮੁਲਾਜ਼ਮਾਂ ਜ਼ਖਮੀ ਹੋਣ ਦੀ ਸੂਚਨਾ ਹੈ।
ਸੂਤਰਾਂ ਅਨੁਸਾਰ ਲਾਲੜੂ ਨੇੜੇ ਕਿਸੇ ਖਾਲੀ ਥਾਂ ਤੇ ਗੈਂਗਸਟਰਾਂ ਦੇ ਲੁਕੇ ਹੋਣ ਬਾਰੇ ਪੁਲੀਸ ਨੂੰ ਸੂਚਨਾ ਮਿਲੀ ਸੀ, ਜਿਸਦੇ ਚਲਦੇ ਇਹ ਮੁੱਠਭੇੜ ਹੋਈ ਹੈ। ਗੋਲੀਬਾਰੀ ਦੋਰਾਨ ਹਰਪਿੰਦਰ ਉਰਫ ਮਿੱਠੂ ਵਾਸੀ ਨੁਸ਼ਹਿਰਾ ਪੰਨੂਆ ਗੈਂਗਸਟਰ ਮੁੱਠਭੇੜ ਵਿੱਚ ਢੇਰ ਕੀਤਾ ਗਿਆ ਹੈ।







