ਐੱਨ ਆਈ ਏ ਨੇ ਲਾਲ ਕਿਲਾ ਨੇੜੇ ਧਮਾਕੇ ਦੇ ਮਾਮਲੇ ਵਿਚ ਜੰਮੂ ਕਸ਼ਮੀਰ ਵਾਸੀ ਅਤੇ ਧਮਾਕੇ ਦੇ ਸਾਜ਼ਿਸ਼ਘਾੜੇ ਉਮਰ-ਉਲ-ਨਬੀ ਦੇ ਨੇੜਲੇ ਸਹਿਯੋਗੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐਨ ਆਈ ਏ ਦੀ ਇਹ ਇਸ ਮਾਮਲੇ ਵਿੱਚ ਨੌਵੀਂ ਗ੍ਰਿਫ਼ਤਾਰੀ ਹੈ ਜਿਸ ਦੀ ਪਛਾਣ ਯਾਸਿਰ ਅਹਿਮਦ ਡਾਰ ਵਜੋਂ ਹੋਈ ਹੈ ਜਿਸ ਨੂੰ 26 ਦਸੰਬਰ ਤੱਕ ਐੱਨ ਆਈ ਏ ਦੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਯਾਸਿਰ ਅਹਿਮਦ ਡਾਰ ਨੇ 10 ਨਵੰਬਰ ਨੂੰ ਹੋਏ ਉਸ ਧਮਾਕੇ ਦੀ ਸਾਜ਼ਿਸ਼ ਵਿੱਚ ਭੂਮਿਕਾ ਨਿਭਾਈ ਸੀ। ਜ਼ਿਕਰਯੋਗ ਹੈ ਕਿ ਇਸ ਧਮਾਕੇ ਵਿੱਚ 15 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਜ਼ਖ਼ਮੀ ਹੋ ਗਏ ਸਨ।







