ਇਜ਼ਰਾਈਲੀ ਸਰਕਾਰ ਨੇ 2014 ਵਿੱਚ ਦੋਸ਼ ਲਗਾਇਆ ਸੀ ਕਿ ਇਸਲਾਮਿਕ ਰਿਲੀਫ ਵਰਲਡ ਵਾਈਡ ਨੇ ਹਮਾਸ ਨੂੰ ਪੈਸੇ ਭੇਜੇ ਸਨ। ਉਧਰ ਨੈਸ਼ਨਲ ਕੌਂਸਲ ਆਫ਼ ਕੈਨੇਡੀਅਨ ਮੁਸਲਿਮਜ਼ (NCCM) ਇਜ਼ਰਾਈਲ ਵੱਲੋਂ ਐੱਮ ਪੀਜ਼ ਨੂੰ ਵੈਸਟ ਬੈਂਕ ਵਿੱਚ ਦਾਖਲ ਹੋਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰਨ ਦੀ ਨਿੰਦਾ ਕਰ ਰਹੀ ਹੈ। ਸੰਸਥਾ ਦਾ ਕਹਿਣਾ ਹੈ ਕਿ ਚੁਣੇ ਹੋਏ ਨੁਮਾਇੰਦਿਆਂ ਨੂੰ ਰੋਕਣਾ ਉਨ੍ਹਾਂ ਦੀ ਤੱਥ-ਖੋਜ ਮਿਸ਼ਨਾਂ ਨੂੰ ਪੂਰਾ ਕਰਨ ਦੀ ਯੋਗਤਾ ਬਾਰੇ ਚਿੰਤਾਵਾਂ ਪੈਦਾ ਕਰਦਾ ਹੈ।
ਕੈਨੇਡੀਅਨ ਮੁਸਲਿਮ ਵੋਟ, ਜੋ ਕਿ ਨਾਗਰਿਕ ਸ਼ਮੂਲੀਅਤ ਅਤੇ ਵੋਟ ਅਧਿਕਾਰ ਨੂੰ ਉਤਸ਼ਾਹਿਤ ਕਰਦਾ ਹੈ, ਨੇ ਕਿਹਾ ਕਿ ਉਸ ਨੇ ਪਿਛਲੇ ਸਾਲ ਬਿਨਾਂ ਕਿਸੇ ਸਮੱਸਿਆ ਦੇ ਮੱਧ ਪੂਰਬ ਦਾ ਇੱਕ ਅਜਿਹਾ ਦੌਰਾ ਆਯੋਜਿਤ ਕੀਤਾ ਸੀ। ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰੀ ਨਹੀਂ ਜਦੋਂ ਕੈਨੇਡਾ ਦੇ ਐੱਮ ਪੀ ਮੱਧ ਪੂਰਬ ਦੇ ਇਸ ਇਲਾਕੇ ਦਾ ਦੌਰਾ ਕਰਨ ਗਏ ਹੋਣ। ਜਨਵਰੀ 2024 ਵਿੱਚ ਕੈਨੇਡੀਅਨ ਮੁਸਲਿਮ ਵੋਟ ਨੇ ਜੌਰਡਨ ਅਤੇ ਵੈਸਟ ਬੈਂਕ ਲਈ ਇੱਕ ਯਾਤਰਾ ਆਯੋਜਿਤ ਕੀਤੀ ਸੀ।







