ਲੋਹੜੀ ਦਾ ਤਿਉਹਾਰ ਖੁਸ਼ੀਆਂ ਤੇ ਖੇੜੇ ਲੈ ਕੇ ਆਉਂਦਾ ਹੈ। ਦੇਸ਼ ਭਰ ‘ਚ ਲੋਹੜੀ ਉਤਸ਼ਾਹ ਨਾਲ ਮਨਾਈ ਜਾਂਦੀ ਹੈ। ਖਾਸ ਤੌਰ ਤੇ ਪੰਜਾਬ ਵਿੱਚ ਲੋਹੜੀ ਦੀਆਂ ਖੂਬ ਰੌਣਕਾਂ ਦੇਖਣ ਨੂੰ ਮਿਲਦੀਆਂ ਹਨ। ਹਾਲਾਂਕਿ ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਦਿੱਲੀ ਵਿੱਚ ਵੀ ਇਸ ਤਿਉਹਾਰ ਨੂੰ ਲੈ ਕੇ ਉਤਸ਼ਾਹ ਰਹਿੰਦਾ ਹੈ।
ਇਹ ਤਿਉਹਾਰ ਮੌਸਮ ਨਾਲ ਵੀ ਜੁੜਿਆ ਹੈ ਕਿਉਂਕਿ ਮੰਨਿਆ ਜਾਂਦਾ ਹੈ ਕਿ ਇਹ ਸੂਰਜ ਦੇ ਗਤੀਸ਼ੀਲ ਹੋਣ ਦੀ ਸ਼ੁਰੂਆਤ ਦਾ ਵੀ ਪ੍ਰਤੀਕ ਹੈ, ਜਿਸ ਨਾਲ ਸਰਦੀ ਨੂੰ ਵਿਦਾ ਕਿਹਾ ਜਾਂਦਾ ਹੈ। ਨਾਲ ਹੀ ਇਸ ਦਿਨ ਨਵੀਂ ਫ਼ਸਲ ਦਾ ਸੁਆਗਤ ਕੀਤਾ ਜਾਂਦਾ ਹੈ।
ਲੋਹੜੀ ਦੀ ਸਭ ਤੋਂ ਵੱਡੀ ਖਾਸੀਅਤ ਭੁੱਗਾ ਹੁੰਦਾ ਹੈ, ਜੋ ਕਿ ਪਾਥੀਆਂ ਤੇ ਲੱਕੜਾਂ ਜੋੜ ਕੇ ਬਣਾਇਆ ਜਾਂਦਾ ਹੈ। ਜਿਸ ਵਿੱਚ ਲੋਕ ਵੱਖ-ਵੱਖ ਚੀਜ਼ਾਂ ਜਿਵੇਂ ਮੂੰਗਫਲੀ, ਫੁੱਲੇ ਤੇ ਤਿਲ ਆਦਿ ਪਾ ਕੇ ਅਰਦਾਸ ਕਰਦੇ ਹਨ। ਇਸ ਤਿਉਹਾਰ ਦਾ ਪੰਜਾਬੀ ਲੋਕਾਂ ਵਿੱਚ ਵੱਡਾ ਮਹੱਤਵ ਹੈ।






