ਸਿੰਗਾਪੁਰ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਅੱਜ ਤਕਨੀਕੀ ਸਮੱਸਿਆ ਕਾਰਨ ਸਵੇਰੇ ਕੌਮੀ ਰਾਜਧਾਨੀ ਪਰਤ ਆਈ।
ਸੂਤਰਾਂ ਨੇ ਦੱਸਿਆ ਕਿ ਏ.ਪੀ.ਯੂ. (ਸਹਾਇਕ ਪਾਵਰ ਯੂਨਿਟ) ਵਿਚ ਤਕਨੀਕੀ ਸਮੱਸਿਆ ਆਈ ਜਿਸ ਤੋਂ ਬਾਅਦ ਜਹਾਜ਼ ਲਗਪਗ ਇੱਕ ਘੰਟੇ ਤੱਕ ਹਵਾ ਵਿੱਚ ਰਹਿਣ ਤੋਂ ਬਾਅਦ ਦਿੱਲੀ ਵਾਪਸ ਆ ਗਿਆ। ਇਸ ਉਡਾਣ ਵਿਚ 190 ਯਾਤਰੀ ਸਵਾਰ ਸਨ। ਇਸ ਤੋਂ ਬਾਅਦ ਯਾਤਰੀਆਂ ਨੂੰ ਦੂਜੇ ਜਹਾਜ਼ ਵਿੱਚ ਸਿੰਗਾਪੁਰ ਭੇਜਿਆ ਗਿਆ।
ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ 14 ਜਨਵਰੀ ਨੂੰ ਦਿੱਲੀ ਤੋਂ ਸਿੰਗਾਪੁਰ ਜਾਣ ਵਾਲੀ ਫਲਾਈਟ ਏ.ਆਈ. 2380 ਦੇ ਅਮਲੇ ਨੇ ਤਕਨੀਕੀ ਸਮੱਸਿਆ ਦੀ ਜਾਣਕਾਰੀ ਦਿੱਤੀ ਜਿਸ ਕਾਰਨ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਇਹ ਜਹਾਜ਼ ਦਿੱਲੀ ਵਾਪਸ ਆ ਗਿਆ।







