ਇੱਥੇ ਅੰਡਰ-19 ਵਿਸ਼ਵ ਕੱਪ ਕ੍ਰਿਕਟ ਮੁਕਾਬਲਾ ਭਾਰਤ ਤੇ ਇੰਗਲੈਂਡ ਦਰਮਿਆਨ ਅੱਜ ਖੇਡਿਆ ਜਾ ਰਿਹਾ ਹੈ। ਭਾਰਤ ਨੇ ਅੰਡਰ-19 ਵਿਸ਼ਵ ਕੱਪ ਵਿੱਚ ਇੰਗਲੈਂਡ ਨੂੰ ਜਿੱਤ ਲਈ 412 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤ ਨੇ ਪੰਜਾਹ ਓਵਰਾਂ ਵਿਚ 9 ਵਿਕਟਾਂ ਦੇ ਨੁਕਸਾਨ ਨਾਲ 411 ਦੌੜਾਂ ਬਣਾਈਆਂ। ਭਾਰਤ ਵਲੋਂ ਟੌਪ ਸਕੋਰਰ ਵੈਭਵ ਸੂਰਿਆਵੰਸ਼ੀ ਰਿਹਾ। ਇਸ ਤੋਂ ਇਲਾਵਾ ਕਪਤਾਨ ਆਯੂਸ਼ ਮਹਾਤਰੇ ਨੇ 53 ਤੇ ਕੁੰਡੂ ਨੇ 40 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਵਲੋਂ ਵੈਭਵ ਸੂਰਿਆਵੰਸ਼ੀ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ ਉਸ ਨੇ ਆਪਣਾ ਸੈਂਕੜਾ ਪੂਰਾ ਕੀਤਾ।
ਵੈਭਵ ਸੂਰਿਆਵੰਸ਼ੀ ਨੇ ਅੱਜ ਇੰਗਲੈਂਡ ਦੇ ਗੇਂਦਬਾਜ਼ਾਂ ਦਾ ਨੱਕ ਵਿਚ ਦਮ ਕਰੀ ਰੱਖਿਆ। ਵੈਭਵ ਨੇ 175 ਦੌੜਾਂ ਬਣਾਈਆਂ ਤੇ ਉਸ ਨੇ ਇਸ ਲਈ ਸਿਰਫ 80 ਗੇਂਦਾਂ ਖੇਡੀਆਂ। ਉਸ ਨੇ 15 ਚੌਕੇ ਤੇ 15 ਛੱਕੇ ਜੜੇ।
ਇਸ ਤੋਂ ਪਹਿਲਾਂ ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਦੀ ਟੀਮ ਇਸ ਵਰਗ ਦੇ ਮੁਕਾਬਲੇ ਵਿਚ ਦਸਵੀਂ ਵਾਰ ਫਾਈਨਲ ਵਿਚ ਪੁੱਜੀ ਹੈ ਜਦਕਿ ਇੰਗਲੈਂਡ ਦੀ ਟੀਮ ਦਾ ਇਸ ਵਰਗ ਦੇ ਫਾਈਨਲ ਵਿਚ ਤੀਜੀ ਵਾਰ ਦਾਖਲਾ ਹੋਇਆ ਹੈ।
ਭਾਰਤ ਤੇ ਇੰਗਲੈਂਡ ਨੇ ਇਕ ਦੂਜੇ ਖ਼ਿਲਾਫ਼ 56 ਇਕ ਦਿਨਾ ਮੈਚ ਖੇਡੇ ਹਨ ਜਿਨ੍ਹਾਂ ਵਿਚ ਭਾਰਤ ਨੇ 41 ਵਾਰ ਜਿੱਤ ਹਾਸਲ ਕੀਤੀ ਹੈ ਜਦਕਿ ਇੰਗਲੈਂਡ ਨੂੰ 13 ਵਾਰ ਜਿੱਤ ਨਸੀਬ ਹੋਈ ਹੈ। ਇਸ ਦੌਰਾਨ ਇਕ ਮੈਚ ਟਾਈ ਰਿਹਾ ਤੇ ਇਕ ਮੈਚ ਰੱਦ ਹੋਇਆ।
ਆਈਪੀਐਲ ਵਿਚ ਨਾਮਣਾ ਖੱਟ ਚੁੱਕਿਆ ਤੇ ਸਭ ਤੋਂ ਛੋਟੀ ਉਮਰ ਵਿਚ ਵੱਡੀਆਂ ਪ੍ਰਾਪਤੀਆਂ ਕਰਨ ਵਾਲਾ ਵੈਭਵ ਸੂਰਿਆਵੰਸ਼ੀ ਇਸ ਵਿਸ਼ਵ ਕੱਪ ਵਿਚ ਭਾਰਤ ਵਲੋਂ ਸਭ ਤੋਂ ਵਧ ਦੌੜਾਂ ਬਣਾ ਚੁੱਕਿਆ ਹੈ। ਉਸ ਨੇ ਛੇ ਮੈਚਾਂ ਵਿਚ 264 ਦੌੜਾਂ ਬਣਾਈਆਂ ਹਨ। ਉਸ ਦਾ ਸਰਵੋਤਮ ਸਕੋਰ 82 ਦੌੜਾਂ ਰਿਹਾ ਹੈ।
ਟੀਮਾਂ ਦਾ ਵੇਰਵਾ
ਭਾਰਤ ਅੰਡਰ-19 ਬਨਾਮ ਇੰਗਲੈਂਡ ਅੰਡਰ-19 ਵਿਸ਼ਵ ਕੱਪ 2026 ਫਾਈਨਲ ਪਲੇਇੰਗ 11
ਭਾਰਤ:
ਐਰੋਨ ਜਾਰਜ, ਵੈਭਵ ਸੂਰਿਆਵੰਸ਼ੀ, ਆਯੂਸ਼ ਮਹਾਤਰੇ (ਕਪਤਾਨ), ਵਿਹਾਨ ਮਲਹੋਤਰਾ, ਵੇਦਾਂਤ ਤ੍ਰਿਵੇਦੀ, ਅਭਿਗਿਆਨ ਕੁੰਡੂ (ਵਿਕਟਕੀਪਰ), ਆਰ ਐਸ ਅੰਬਰੀਸ਼, ਕਨਿਸ਼ਕ ਚੌਹਾਨ, ਦੇਵੇਂਦਰ ਪਟੇਲ, ਦੇਵੇਂਦਰ ਪਟੇਲ।
ਇੰਗਲੈਂਡ:
ਬੇਨ ਡਾਕਿੰਸ, ਜੋਸਫ ਮੂਰਸ, ਬੇਨ ਮੇਅਸ, ਥਾਮਸ ਰੀ (ਕਪਤਾਨ ਤੇ ਵਿਕਟਕੀਪਰ), ਕਾਲੇਬ ਫਾਲਕਨਰ, ਰਾਲਫੀ ਐਲਬਰਟ, ਫਰਹਾਨ ਅਹਿਮਦ, ਸੇਬੇਸਟੀਅਨ ਮੋਰਗਨ, ਜੇਮਸ ਮਿੰਟੋ, ਮੈਨੀ ਲੁਮਸਡੇਨ, ਐਲੇਕਸ ਗ੍ਰੀਨ।







