ਕੇਂਦਰ ਸਰਕਾਰ ਨੇ ਪੰਜਾਬ ਦੇ 1994 ਬੈਚ ਦੇ ਸੀਨੀਅਰ ਆਈ ਏ ਐੱਸ ਅਧਿਕਾਰੀ ਤੇਜਵੀਰ ਸਿੰਘ ਨੂੰ ਰਸਾਇਣ ਅਤੇ ਖਾਦ ਮੰਤਰਾਲੇ ਦੇ ਰਸਾਇਣ ਅਤੇ ਪੈਟਰੋ-ਕੈਮੀਕਲ ਵਿਭਾਗ ਵਿੱਚ ਸਕੱਤਰ ਨਿਯੁਕਤ ਕੀਤਾ ਹੈ।
ਇਸ ਵੇਲੇ ਆਈ ਏ ਐੱਸ ਅਧਿਕਾਰੀ ਤੇਜਵੀਰ ਸਿੰਘ ਵਧੀਕ ਮੁੱਖ ਸਕੱਤਰ ਵਜੋਂ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ’ਚ ਹਨ। ਸੀਨੀਅਰ ਅਧਿਕਾਰੀ ਤੇਜਵੀਰ ਸਿੰਘ ਪ੍ਰਸ਼ਾਸਕੀ ਹਲਕਿਆਂ ’ਚ ਚੰਗੀ ਛਵੀ ਰੱਖਦੇ ਹਨ ਅਤੇ ਉਨ੍ਹਾਂ ਦੀ ਕੇਂਦਰ ’ਚ ਤਾਇਨਾਤੀ ਮਗਰੋਂ ਪੰਜਾਬ ਨੂੰ ਇੱਕ ਤਜਰਬੇਕਾਰ ਪ੍ਰਸ਼ਾਸਕ ਦੀ ਘਾਟ ਰੜਕੇਗੀ। ਕੇਂਦਰੀ ਜਲ ਸ਼ਕਤੀ ਵਿਭਾਗ ’ਚ ਪੰਜਾਬ ਕੇਡਰ ਦੇ ਆਈ ਏ ਐੱਸ ਅਧਿਕਾਰੀ ਵਿੰਨੀ ਮਹਾਜਨ ਵੀ ਸਕੱਤਰ ਵਜੋਂ ਸੇਵਾ ਨਿਭਾ ਚੁੱਕੇ ਹਨ।






