ਵਿਸਾਖੀ ਦੇ ਦਿਹਾੜੇ ਮੌਕੇ ਅੱਜ ਬਿਆਸ ਦਰਿਆ ਵਿਚ ਡੁੱਬਣ ਕਾਰਨ ਦੋ ਨੌਜਵਾਨਾਂ ਦੀਆਂ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕਾਂ ਦੀ ਪਹਿਚਾਣ ਗੁਰਦੇਵ ਸਿੰਘ ਦੇਬਾ ਅਤੇ ਰਮਨ ਸਿੰਘ ਵਾਸੀ ਬੁਤਾਲਾ ਵਜੋ ਹੋਈ ਹੈ। ਇਹ ਦੋਵੇਂ ਆਪਸ ਵਿਚ ਚਾਚਾ-ਭਤੀਜਾ ਸਨ। ਮੌਕੇ ’ਤੇ ਪੁੱਜੀਆਂ ਐਨ. ਡੀ. ਆਰ. ਐਫ. ਅਤੇ ਗੋਤਾਖੋਰਾਂ ਦੀਆਂ ਟੀਮਾਂ ਦੀ ਮਦਦ ਨਾਲ ਦੋਵਾਂ ਦੀਆਂ ਮ੍ਰਿਤਕ ਦੇਹਾਂ ਨੂੰ ਲੱਭ ਲਿਆ ਗਿਆ ਹੈ।






