ਸ਼ੁੱਕਰਵਾਰ ਨੂੰ ਲੋਕਾਂ ਨੂੰ ਗਰਮੀ ਤੋਂ ਤਾਂ ਰਾਹਤ ਮਿਲੇਗੀ ਪਰ 90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਸੈਰ ਵਾਲੀਆਂ ਹਵਾਵਾਂ ਅਤੇ ਗੜੇਮਾਰੀ ਮੁਸ਼ਕਲਾਂ ਵੀ ਖੜ੍ਹੀਆਂ ਕਰ ਸਕਦੀਆਂ ਹਨ। ਮੌਸਮ ਵਿਭਾਗ ਨੇ ਇਹ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਰੈੱਡ ਅਲਰਟ ਜਾਰੀ ਕਰਦਿਆਂ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੰਦੇ ਹੋਏ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ।
ਇਹ ਵੀ ਦੱਸਣਾ ਜਰੂਰੀ ਹੈ ਕਿ ਵੀਰਵਾਰ ਸਵੇਰੇ ਤੇਜ਼ ਹਵਾਵਾਂ ਅਤੇ ਬਦਲਾਂ ਨੇ ਲੋਕਾਂ ਨੂੰ ਭਿਆਨਕ ਗਰਮੀ ਤੋਂ ਰਾਹਤ ਦਿੱਤੀ। ਸਵੇਰੇ ਤੋਂ ਹੀ ਆਸਮਾਨ ਵਿਚ ਬਦਲ ਛਾਏ ਰਹੇ ਅਤੇ ਲਗਪਗ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਦੀਆਂ ਰਹੀਆਂ। ਅਚਾਨਕ ਬਦਲੇ ਮੌਸਮ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਪਰ ਦੁਪਹਿਰ ਹੋਣ ’ਤੇ ਹੁੰਮਸ ਅਤੇ ਤੇਜ਼ ਧੁੱਪ ਨੇ ਫਿਰ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ।
ਵਿਭਾਗ ਮੁਤਾਬਕ 28 ਮਈ ਨੂੰ ਸ਼ਹਿਰ ਦੇ ਕੁਝ ਖੇਤਰਾਂ ਵਿਚ ਹਲਕੀ ਤੋਂ ਮੱਧਮ ਬਰਸਾਤ ਹੋ ਸਕਦੀ ਹੈ। ਇਸ ਦੇ ਨਾਲ 29 ਅਤੇ 30 ਮਈ ਨੂੰ ਬਰਸਾਤ ਦੀ ਗਤੀਵਿਧੀਆਂ ਤੇਜ਼ ਹੋਣ ਦੇ ਆਸਾਰ ਹਨ। ਇਨ੍ਹਾਂ ਦਿਨਾਂ ਵਿਚ ਕਈ ਖੇਤਰਾਂ ਵਿਚ ਗਰਜ-ਚਮਕ ਨਾਲ ਤੇਜ਼ ਹਨੇਰੀ ਚੱਲ ਸਕਦੀ ਹੈ। ਵਿਭਾਗ ਨੇ 28 ਅਤੇ 29 ਮਈ ਨੂੰ ਗੜੇਮਾਰੀ ਦੀ ਵੀ ਸੰਭਾਵਨਾ ਪ੍ਰਗਟਾਈ ਹੈ। 30 ਮਈ ਨੂੰ ਵੀ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਇਸ ਤੋਂ ਇਲਾਵਾ 29 ਅਤੇ 30 ਮਈ ਨੂੰ ਕੁਝ ਥਾਵਾਂ ‘ਤੇ ਮੱਧਮ ਤੋਂ ਭਾਰੀ ਬਰਸਾਤ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਮੌਸਮ ਵਿਭਾਗ ਦੀਆਂ ਸਲਾਹਾਂ:
– ਹਨੇਰੀ, ਤੂਫਾਨ ਜਾਂ ਗੜੇਮਾਰੀ ਦੇ ਦੌਰਾਨ ਘਰ ਤੋਂ ਬਾਹਰ ਨਿਕਲਣ ਤੋਂ ਬਚੋ।
– ਖਰਾਬ ਮੌਸਮ ਦੇ ਸਮੇਂ ਸਾਰੇ ਕਿਸਾਨੀ ਕੰਮ ਤੁਰੰਤ ਰੋਕ ਦਿਓ ਅਤੇ ਸੁਰੱਖਿਅਤ ਥਾਵਾਂ ‘ਤੇ ਰਹੋ।
– ਹਨੇਰੀ ਜਾਂ ਬਰਸਾਤ ਦੇ ਦੌਰਾਨ ਦਰੱਖਤਾਂ ਦੇ ਹੇਠਾਂ ਨਾ ਜਾਓ।
– ਹਨੇਰੀ ਜਾਂ ਬਰਸਾਤ ਦੇ ਦੌਰਾਨ ਕੀਟਨਾਸ਼ਕ ਅਤੇ ਖਾਦਾਂ ਦਾ ਛਿੜਕਾਅ ਨਾ ਕਰੋ।
– ਬਿਜਲੀ ਚਮਕਣ ਦੌਰਾਨ ਖੁੱਲੇ ਮੈਦਾਨਾਂ ਅਤੇ ਉੱਚੀਆਂ ਥਾਵਾਂ ਤੋਂ ਦੂਰ ਰਹੋ।
– ਮੌਸਮ ਖਰਾਬ ਹੋਣ ‘ਤੇ ਪਸ਼ੂਆਂ ਨੂੰ ਵੀ ਸੁਰੱਖਿਅਤ ਸਥਾਨ ‘ਤੇ ਬੰਨ੍ਹ ਕੇ ਰੱਖੋ।