ਸੁਪਰੀਮ ਕੋਰਟ ਨੇ ਦੇਸ਼ ਭਰ ਦੇ ਹਜ਼ਾਰਾਂ ਅਧਿਆਪਕਾਂ ਨੂੰ ਵੱਡੀ ਰਾਹਤ ਦਿੰਦਿਆਂ TET ਪਾਸ ਕਰਨ ਦੀ ਮਿਆਦ ਇੱਕ ਸਾਲ ਲਈ ਵਧਾ ਦਿੱਤੀ ਹੈ। ਹੁਣ ਅਧਿਆਪਕਾਂ ਨੂੰ 31 ਅਗਸਤ 2028 ਤੱਕ TET ਪ੍ਰੀਖਿਆ ਪਾਸ ਕਰਨੀ ਹੋਵੇਗੀ। ਪਹਿਲਾਂ ਇਹ ਆਖਰੀ ਤਾਰੀਖ 31 ਅਗਸਤ 2027 ਸੀ। ਇਹ ਫੈਸਲਾ ਉਹਨਾਂ ਅਧਿਆਪਕਾਂ ਲਈ ਰਾਹਤ ਭਰਿਆ ਹੈ ਜਿਨ੍ਹਾਂ ਨੇ ਹਾਲੇ ਤੱਕ TET ਪਾਸ ਨਹੀਂ ਕੀਤਾ। ਖਾਸ ਕਰਕੇ ਉਹਨਾਂ ਰਾਜਾਂ ਵਿੱਚ ਇਸ ਨਾਲ ਤਣਾਅ ਘਟਣ ਦੀ ਉਮੀਦ ਹੈ ਜਿੱਥੇ ਵੱਡੀ ਗਿਣਤੀ ਵਿੱਚ ਅਧਿਆਪਕ TET ਦੀ ਲਾਜ਼ਮੀ ਸ਼ਰਤ ਪੂਰੀ ਨਹੀਂ ਕਰ ਸਕੇ ਸਨ।
ਕੋਰਟ ਦੀ ਟਿੱਪਣੀਅਧਿਆਪਕਾਂ ਦੀ ਅਰਜ਼ੀ ’ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਸਪਸ਼ਟ ਕੀਤਾ ਕਿ 2009 ਤੋਂ ਪਹਿਲਾਂ ਨਿਯੁਕਤ ਅਧਿਆਪਕਾਂ ਨੂੰ TET ਦੀ ਲਾਜ਼ਮੀ ਸ਼ਰਤ ਤੋਂ ਛੂਟ ਦੇਣ ਦੀ ਮੰਗ ਰੱਦ ਕੀਤੀ ਜਾਂਦੀ ਹੈ।
ਸੁਣਵਾਈ ਦੌਰਾਨ ਬੈਂਚ ਨੇ ਅਧਿਆਪਕਾਂ ਨੂੰ ਕਿਹਾ ਕਿ ਉਹ ਸਿਰਫ ਆਪਣੀ ਨੌਕਰੀ ਬਚਾਉਣ ਤੱਕ ਹੀ ਸੀਮਿਤ ਨਾ ਰਹਿਣ, ਸਗੋਂ ਬੱਚਿਆਂ ਨੂੰ ਗੁਣਵੱਤਾਪੂਰਨ ਸਿੱਖਿਆ ਦੇਣ ’ਤੇ ਵੀ ਧਿਆਨ ਦੇਣ।






