ਜਾਪਾਨ ਦੀ ਮੌਸਮ ਵਿਗਿਆਨ ਏਜੰਸੀ (JMA) ਅਨੁਸਾਰ ਮੰਗਲਵਾਰ ਨੂੰ ਜਾਪਾਨ ਦੇ ਦੱਖਣੀ ਕੁਮਾਮੋਟੋ ਪ੍ਰਾਂਤ ਵਿੱਚ 7.1 ਦੀ ਤੀਬਰਤਾ ਵਾਲਾ ਭੂਚਾਲ ਆਇਆ।
ਸੁਨਾਮੀ ਦੀ ਚਿਤਾਵਨੀ ਜਾਰੀ
ਭੂਚਾਲ ਤੋਂ ਬਾਅਦ ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਨੇ 1 ਮੀਟਰ (3.28 ਫੁੱਟ) ਉੱਚੀਆਂ ਲਹਿਰਾਂ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਹੈ। ਜਾਪਾਨ ਸਰਕਾਰ ਨੇ ਦੱਖਣੀ ਕਿਊਸ਼ੂ ਟਾਪੂ ਦੇ ਕੁਮਾਮੋਟੋ, ਨਾਗਾਸਾਕੀ, ਕਾਗੋਸ਼ੀਮਾ, ਫੁਕੂਓਕਾ, ਸਾਗਾ, ਓਇਤਾ ਅਤੇ ਮਿਯਾਜ਼ਾਕੀ ਸਮੇਤ ਸਾਰੇ ਪ੍ਰਾਂਤਾਂ ਲਈ ਐਮਰਜੈਂਸੀ ਭੂਚਾਲ ਦੀ ਚਿਤਾਵਨੀ ਜਾਰੀ ਕੀਤੀ ਹੈ।
ਜਾਪਾਨ ‘ਚ ਭੂਚਾਲ ਆਉਣ ਦਾ ਕਾਰਨ
ਜਾਪਾਨ ਦੁਨੀਆ ਦੇ ਸਭ ਤੋਂ ਵੱਧ ਭੂਚਾਲ ਪ੍ਰਭਾਵਿਤ ਦੇਸ਼ਾਂ ਵਿੱਚੋਂ ਇੱਕ ਹੈ, ਜਿੱਥੇ ਹਰ ਪੰਜ ਮਿੰਟਾਂ ਵਿੱਚ ਘੱਟੋ-ਘੱਟ ਇੱਕ ਝਟਕਾ ਮਹਿਸੂਸ ਹੁੰਦਾ ਹੈ। ਪ੍ਰਸ਼ਾਂਤ ਮਹਾਸਾਗਰ ਦੇ “ਰਿੰਗ ਆਫ਼ ਫਾਇਰ” (ਜਵਾਲਾਮੁਖੀ ਅਤੇ ਸਮੁੰਦਰੀ ਖਾਈਆਂ ਦੇ ਖੇਤਰ) ‘ਚ ਸਥਿਤ ਹੋਣ ਕਰਕੇ, ਦੁਨੀਆ ਦੇ 6.0 ਜਾਂ ਇਸ ਤੋਂ ਵੱਧ ਤੀਬਰਤਾ ਵਾਲੇ ਲਗਪਗ 20 ਫੀਸਦ ਭੂਚਾਲ ਜਾਪਾਨ ਵਿੱਚ ਹੀ ਆਉਂਦੇ ਹਨ।
ਪਰਮਾਣੂ ਪਲਾਂਟ ਪੂਰੀ ਤਰ੍ਹਾਂ ਸੁਰੱਖਿਅਤ
ਕਿਊਸ਼ੂ ਇਲੈਕਟ੍ਰਿਕ ਪਾਵਰ ਨੇ ਦੱਸਿਆ ਕਿ ਭੂਚਾਲ ਤੋਂ ਬਾਅਦ ਉਸ ਦੇ ਸੇਂਦਈ (Sendai) ਅਤੇ ਗੇਨਕਾਈ (Genkai) ਨਿਊਕਲੀਅਰ ਪਾਵਰ ਸਟੇਸ਼ਨਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਗੜਬੜ ਜਾਂ ਖਰਾਬੀ ਦੀ ਕੋਈ ਰਿਪੋਰਟ ਨਹੀਂ ਹੈ।
ਟ੍ਰੇਨ ਸੇਵਾਵਾਂ ਮੁਅੱਤਲਟ੍ਰੇਨ ਸੰਚਾਲਕ ‘JR Kyushu’ ਨੇ ਕਿਹਾ ਕਿ ਭੂਚਾਲ ਤੋਂ ਬਾਅਦ ਉਸ ਨੇ ਹਾਈ-ਸਪੀਡ ਸ਼ਿੰਕਾਨਸੇਨ (Shinkansen) ਬੁਲੇਟ ਟ੍ਰੇਨਾਂ ਸਮੇਤ ਆਪਣੀਆਂ ਸਾਰੀਆਂ ਰੇਲ ਸੇਵਾਵਾਂ ਨੂੰ ਫਿਲਹਾਲ ਰੋਕ ਦਿੱਤਾ ਹੈ।






