Canada Wildfire Sikh: ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਵੱਖ ਵੱਖ ਥਾਈਂ ਜੰਗਲਾਂ ਨੂੰ ਲੱਗੀ ਅੱਗ ਦਾ ਅਸਰ ਕੁਝ ਘਟਣ ਲੱਗਾ ਹੈ। ਇਸ ਅੱਗ ਕਾਰਨ ਇਕ ਬਜ਼ੁਰਗ ਔਰਤ ਦੀ ਮੌਤ ਹੋ ਚੁੱਕੀ ਹੈ।
ਦੂਜੇ ਪਾਸੇ ਘਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਗਏ 20 ਹਜ਼ਾਰ ਤੋਂ ਵੱਧ ਲੋਕਾਂ ਦੇ ਰਾਹਤ ਕਾਰਜਾਂ ਵਿੱਚ ਸਿੱਖ ਭਾਈਚਾਰੇ ਵਲੋਂ ਯਤਨ ਆਰੰਭੇ ਗਏ ਹਨ, ਜਿਨ੍ਹਾਂ ਵਿੱਚ ਪੈਂਟਿਕਟਨ ਦੀ ਗੁਰਦੁਆਰਾ ਕਮੇਟੀ ਪੀੜਤਾਂ ਦੀ ਮਦਦ ਵਿੱਚ ਮੋਹਰੀ ਬਣੀ ਹੈ। ਇਸ ਕਮੇਟੀ ਵਲੋਂ ਪੀੜਤ ਲੋਕਾਂ ਲਈ ਲੰਗਰ, ਰਹਿਣ, ਪਹਿਨਣ ਅਤੇ ਹੋਰ ਜ਼ਰੂਰੀ ਲੋੜਾਂ ਦੀ ਪੂਰਤੀ ਕਰਵਾਈ ਜਾ ਰਹੀ ਹੈ।
ਓਕਨਾਗਨ ਖੇਤਰ ਦੇ ਅੱਗ ਤੋਂ ਬਚੇ ਲੋਕ ਆਮ ਲੋਕ ਵੀ ਕਮੇਟੀ ਦੇ ਰਾਹਤ ਕਾਰਜਾਂ ਵਿੱਚ ਯੋਗਦਾਨ ਪਾਉਣ ਲੱਗੇ ਹਨ। ਕਮੇਟੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ ਸ਼ਰਨ ਲਈ ਆਏ ਹਰੇਕ ਪੀੜਤ ਦੀ ਸਾਂਭ ਸੰਭਾਲ ਉਦੋਂ ਤੱਕ ਕੀਤੀ ਜਾਏਗੀ, ਜਦ ਤੱਕ ਉਹ ਸੁਰੱਖਿਅਤ ਤੌਰ ’ਤੇ ਆਪਣੇ ਘਰੀਂ ਵਾਪਸ ਨਹੀਂ ਚਲੇ ਜਾਂਦੇ।
ਉੱਧਰ ਸਰੀ, ਐਬਸਫੋਰਡ, ਵੈਨਕੂਵਰ, ਮਿਸ਼ਨ, ਰਿੱਚ ਮੀਡੋਅ, ਕੁਇਟਲਮ ਤੇ ਹੋਰ ਸ਼ਹਿਰਾਂ ਵਿਚ ਰਹਿੰਦਾ ਸਿੱਖ ਭਾਈਚਾਰਾ ਅੱਗ ਪ੍ਰਭਾਵਤ ਲੋਕਾਂ ਨੂੰ ਦੁਬਾਰਾ ਸੈਟ ਹੋਣ ਮੌਕੇ ਲੋੜੀਂਦੀਆਂ ਵਸਤਾਂ ਦੀ ਪੂਰਤੀ ਕਰਾਉਣ ਦੇ ਪ੍ਰਬੰਧ ਕਰਨ ਵਿੱਚ ਜੁੱਟ ਗਿਆ ਹੈ। ਉਨ੍ਹਾਂ ਵਲੋਂ ਹੁਣ ਤੋਂ ਹੀ ਉਨ੍ਹਾਂ ਵਸਤਾਂ ਦੇ ਪ੍ਰਬੰਧ ਕੀਤੇ ਜਾਣ ਲੱਗੇ ਹਨ, ਜੋ ਆਪਣੇ ਘਰੀਂ ਜਾ ਕੇ ਪੀੜਤਾਂ ਦੀ ਪਹਿਲੀ ਲੋੜ ਹੋਵੇਗੀ।
ਸੂਬਾ ਸਰਕਾਰ ਹਰੇਕ ਪੀੜਤ ਨੂੰ ਰੋਜ਼ਾਨਾ 200 ਡਾਲਰ ਗੁਜ਼ਾਰਾ ਭੱਤਾ ਦੇ ਰਹੀ ਹੈ। ਅੱਗ ਨੂੰ ਪੂਰੀ ਤਰਾਂ ਬੁਝਾਉਣ ਲਈ ਫੈਡਰਲ ਸਰਕਾਰ ਦੀ ਨੀਂਦ ਦੋ ਦਿਨ ਬਾਅਦ ਖੁੱਲ੍ਹੀ ਹੈ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਫੌਜ ਅਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਕਿਹਾ ਹੈ ਕਿ ਉਹ ਅੱਗ ਬੁਝਾਉਣ ਲਈ ਜੋ ਵੀ ਕਰ ਸਕਣ ਬਿਨਾਂ ਝਿਜਕ ਕਰਨ ਲਈ ਮੌਕੇ ’ਤੇ ਪਹੁੰਚਣ। ਪ੍ਰਧਾਨ ਮੰਤਰੀ ਨੇ ਉਜੜੇ ਲੋਕਾਂ ਦੇ ਮੁੜ ਵਸੇਬੇ ਲਈ ਮਦਦ ਦਾ ਭਰੋਸਾ ਦਿੱਤਾ ਹੈ।





