ਭਾਰਤ-ਅਮਰੀਕਾ ਦੇ ਸਾਂਝੇ ਫ਼ੌਜੀ ਅਭਿਆਸ ‘ਯੁੱਧ ਅਭਿਆਸ’ ਦਾ 22ਵਾਂ ਸੰਸਕਰਣ ਅੱਜ ਉਤਰਾਖੰਡ ਦੇ ਔਲੀ ਵਿਖੇ ਇੱਕ ਸਮਾਰੋਹ ਨਾਲ ਸ਼ੁਰੂ ਹੋ ਗਿਆ, ਜਿਸ ਨਾਲ ਇੱਕ ਅਜਿਹੇ ਅਭਿਆਸ ਦੀ ਸ਼ੁਰੂਆਤ ਹੋਈ ਹੈ ਜੋ ਅਸਾਧਾਰਣ ਤੌਰ ‘ਤੇ 1,000 ਕਿਲੋਮੀਟਰ ਤੋਂ ਵੱਧ ਦੀ ਦੂਰੀ ਅਤੇ ਭੂਮੀ ਦੀ ਵਿਭਿੰਨਤਾ ਵਾਲੀਆਂ ਦੋ ਵੱਖ-ਵੱਖ ਥਾਵਾਂ ‘ਤੇ ਇੱਕੋ ਸਮੇਂ ਚੱਲ ਰਿਹਾ ਹੈ।
ਜਦੋਂ ਕਿ ਅਭਿਆਸ ਦਾ ਵੱਡਾ ਹਿੱਸਾ ਚਮੋਲੀ ਜ਼ਿਲ੍ਹੇ ਵਿੱਚ ਲਗਪਗ 10,000 ਫੁੱਟ ਦੀ ਉਚਾਈ ‘ਤੇ ਔਲੀ ਵਿਖੇ ਹੋ ਰਿਹਾ ਹੈ, ਇਸ ਦਾ ਇੱਕ ਸਮਾਨਾਂਤਰ ਹਿੱਸਾ ਰਾਜਸਥਾਨ ਦੇ ਮਹਾਜਨ ਫੀਲਡ ਫਾਇਰਿੰਗ ਰੇਂਜ ਵਿੱਚ ਇੱਕੋ ਸਮੇਂ ਜਾਰੀ ਹੈ।
ਇਹ ਸਥਾਨ ਦੋਵਾਂ ਫ਼ੌਜਾਂ ਨੂੰ ਬਹੁਤ ਵੱਖਰੇ ਖੇਤਰਾਂ ਉਤਰਾਖੰਡ ਵਿੱਚ ਪਹਾੜੀ ਉੱਚਾਈ ਵਾਲੇ ਹਾਲਾਤ ਦੇ ਨਾਲ-ਨਾਲ ਰਾਜਸਥਾਨ ਦੇ ਮੈਦਾਨਾਂ ਅਤੇ ਰੇਂਜਾਂ ਵਿੱਚ ਸਿਖਲਾਈ ਦੇਣ ਦੀ ਆਗਿਆ ਦਿੰਦਾ ਹੈ, ਜੋ ਕਿ ਫ਼ੌਜਾਂ ਨੂੰ “ਵੱਖ-ਵੱਖ ਭੂਮੀ ਅਤੇ ਅਪਰੇਸ਼ਨਲ ਵਾਤਾਵਰਣ” ਲਈ ਤਿਆਰ ਕਰਦਾ ਹੈ।
ਦੋਵਾਂ ਪਾਸਿਆਂ ਤੋਂ ਦਲ ਵਿੱਚ 600-600 ਜਵਾਨ ਸ਼ਾਮਲ ਹਨ।
ਔਲੀ ਵਿਖੇਅਭਿਆਸ 15 ਸਤੰਬਰ ਤੋਂ ਸ਼ੁਰੂ ਹੋਇਆ ਹੈ। ਇਸ ਵਿੱਚ ਲੰਬੀ ਦੂਰੀ ਦੀ ਸਟੀਕ ਫਾਇਰਿੰਗ ਅਤੇ ਡਰੋਨਾਂ ਦਾ ਮੁਕਾਬਲਾ ਕਰਨ ਦੀਆਂ ਰਣਨੀਤੀਆਂ ਸ਼ਾਮਲ ਹਨ, ਜਿਸ ਦਾ ਅੰਤ ਦੋਵਾਂ ਫ਼ੌਜਾਂ ਦੁਆਰਾ ਇੱਕ ਸਾਂਝੇ ਲਾਈਵ-ਫਾਇਰ ਪ੍ਰਦਰਸ਼ਨ ਨਾਲ ਹੋਵੇਗਾ ਹੈ।
ਮਹਾਜਨ ਵਿਖੇ ਲਗਪਗ 1,000 ਕਿਲੋਮੀਟਰ ਦੀ ਦੂਰੀ, ਜ਼ੋਰ ਤਕਨੀਕ ’ਤੇ ਹੈ: ਸਮਕਾਲੀ ਹਥਿਆਰ ਪ੍ਰਣਾਲੀਆਂ ਦਾ ਪ੍ਰਦਰਸ਼ਨ ਅਤੇ ਨਿਗਰਾਨੀ ਤੇ ਰੇਕੋਨੇਸੈਂਸ (ਖੁਫੀਆ ਜਾਣਕਾਰੀ) ਲਈ ਡਰੋਨਾਂ ਅਤੇ ਆਟੋਨੋਮਸ ਪ੍ਰਣਾਲੀਆਂ ਦੀ ਵਰਤੋਂ। ਦੋਵਾਂ ਫ਼ੌਜਾਂ ਦੇ ਵਿਸ਼ਾ-ਵਸਤੁ ਮਾਹਰ ਉੱਭਰ ਰਹੀਆਂ ਤਕਨਾਲੋਜੀਆਂ ਅਤੇ ਮਲਟੀ-ਡੋਮੇਨ ਯੁੱਧ ਵਿੱਚ ਵਿਕਾਸ ਬਾਰੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਲਈ ਰਾਜਸਥਾਨ ਵਾਲੇ ਹਿੱਸੇ ਦੀ ਵਰਤੋਂ ਵੀ ਕਰ ਰਹੇ ਹਨ।
ਦੋਵਾਂ ਥਾਵਾਂ ‘ਤੇ ਇੱਕੋ ਸਮੇਂ ਅਭਿਆਸ ਕਰਨ ਨਾਲ ਦੋਵਾਂ ਫ਼ੌਜਾਂ ਨੂੰ ਇੱਕੋ ਵਾਰ ਵਿੱਚ ਕਿਸੇ ਵੀ ਇੱਕ ਸਥਾਨ ਨਾਲੋਂ ਵੱਧ ਸਮਰੱਥਾਵਾਂ ਦਾ ਅਭਿਆਸ ਕਰਨ ਦੀ ਇਜਾਜ਼ਤ ਮਿਲਦੀ ਹੈ।
ਇਸ ਸਾਲ ਦੇ ਅਭਿਆਸ ਦਾ ਇੱਕ ਮੁੱਖ ਕੇਂਦਰ ਉਹ ਹੈ ਜਿਸ ਨੂੰ ਅਮਰੀਕੀ ਫ਼ੌਜ ਨੇ ਅਮਰੀਕੀ ਅਤੇ ਭਾਰਤੀ ਲੰਬੀ ਦੂਰੀ ਅਤੇ ਸਟੀਕ-ਫਾਇਰ ਅਤੇ ਰਾਕੇਟ ਪ੍ਰਣਾਲੀਆਂ ਦਾ ਡਿਜੀਟਲ ਏਕੀਕਰਣ ਕਿਹਾ ਹੈ, ਜਿਸਦਾ ਪ੍ਰਦਰਸ਼ਨ ਔਲੀ ਵਿਖੇ ਅੰਤਿਮ ਲਾਈਵ-ਫਾਇਰ ਪ੍ਰਦਰਸ਼ਨ ਵਿੱਚ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਇਸ ਅਭਿਆਸ ਦਾ ਉਦੇਸ਼ ਦੋਵਾਂ ਫ਼ੌਜਾਂ ਵਿਚਕਾਰ ਆਪਸੀ ਤਾਲਮੇਲ (interoperability) ਨੂੰ ਮਜ਼ਬੂਤ ਕਰਨਾ, ਵਧੀਆ ਅਪਰੇਸ਼ਨਲ ਅਭਿਆਸਾਂ ਦੇ ਆਦਾਨ-ਪ੍ਰਦਾਨ ਨੂੰ ਸੁਵਿਧਾਜਨਕ ਬਣਾਉਣਾ ਅਤੇ ਸਾਂਝੀ ਯੋਜਨਾਬੰਦੀ ਅਤੇ ਅਮਲ ਨੂੰ ਮਜ਼ਬੂਤ ਕਰਨਾ ਹੈ।






