ਦੁਬਈ ਤੋਂ ਤਲ ਅਵੀਵ (ਇਜ਼ਰਾਈਲ) ਜਾ ਰਹੀ ਫਲਾਈਦੁਬਈ (flydubai) ਦੀ ਉਡਾਣ FZ1073 ਵਿੱਚ ਬੀਤੇ ਦਿਨ ਹਵਾ ਵਿੱਚ ਹੀ ਇੱਕ ਵੱਡਾ ਹਾਦਸਾ ਵਾਪਰਨੋਂ ਵਾਲ-ਵਾਲ ਬਚ ਗਿਆ। ਇਸ ਜਹਾਜ਼ ਵਿੱਚ 27 ਬੱਚਿਆਂ ਸਮੇਤ ਕੁੱਲ 174 ਯਾਤਰੀ ਸਵਾਰ ਸਨ। ਉਡਾਣ ਦੌਰਾਨ ਸਹਿ-ਪਾਇਲਟ (co-pilot) ਨੇ ਜਹਾਜ਼ ਨੂੰ ਕ੍ਰੈਸ਼ ਕਰਨ ਦੀ ਸਾਜ਼ਿਸ਼ ਰਚੀ ਅਤੇ ਮੁੱਖ ਕੈਪਟਨ ਉੱਤੇ ਚਾਕੂ ਨਾਲ ਹਮਲਾ ਕਰ ਦਿੱਤਾ। ਪਰ ਭਾਰਤੀ ਪਾਇਲਟ ਸਮਿਤ ਮੱਛਾਰ ਦੀ ਮੂਸਤੈਦੀ ਕਾਰਨ ਸਾਰੇ ਯਾਤਰੀਆਂ ਦੀ ਜਾਨ ਬਚ ਗਈ।
ਕੋ ਲਾਇਲਟ ਵੱਲੋਂ ਕੀਤੇ ਹਮਲੇ ਤੋਂ ਬਾਅਦ ਜਹਾਜ਼ 34,000 ਫੁੱਟ ਦੀ ਉਚਾਈ ਤੋਂ ਤੇਜ਼ੀ ਨਾਲ 17,000 ਫੁੱਟ ਤੱਕ ਹੇਠਾਂ ਡਿੱਗ ਗਿਆ। ਇੰਨੇ ਵੱਡੇ ਖ਼ਤਰੇ ਅਤੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਦੇ ਬਾਵਜੂਦ, ਭਾਰਤੀ ਕੈਪਟਨ ਸਮਿਤ ਮੱਛਾਰ (Smit Machchhar) ਨੇ ਬੇਮਿਸਾਲ ਬਹਾਦਰੀ ਦਿਖਾਉਂਦੇ ਹੋਏ 174 ਲੋਕਾਂ ਦੀ ਜਾਨ ਬਚਾ ਲਈ। ਬਾਅਦ ਵਿੱਚ ਜਹਾਜ਼ ਨੂੰ ਸਾਊਦੀ ਅਰਬ ਦੇ ਤਬੂਕ ਸ਼ਹਿਰ ਦੇ ਪ੍ਰਿੰਸ ਸੁਲਤਾਨ ਬਿਨ ਅਬਦੁਲ ਅਜ਼ੀਜ਼ ਹਵਾਈ ਅੱਡੇ ‘ਤੇ ਸੁਰੱਖਿਅਤ ਉਤਾਰਿਆ ਗਿਆ।
ਕੌਣ ਹੈ ਕੈਪਟਨ ਸਮਿਤ ਮਛਾਰ (Smit Machchhar)?
ਵੇਰਵਿਆਂ ਅਨੁਸਾਰ ਕੈਪਟਨ ਸਮਿਤ ਮਛਾਰ ਭਾਰਤ ਦੀ ਵਿੱਤੀ ਰਾਜਧਾਨੀ ਮੁੰਬਈ ਦੇ ਰਹਿਣ ਵਾਲੇ ਹਨ। ਉਨ੍ਹਾਂ ਕੋਲ ਲਗਪਗ 15 ਸਾਲਾਂ ਦਾ ਉਡਾਣ ਦਾ ਤਜਰਬਾ ਹੈ ਅਤੇ ਉਹ 9,750 ਤੋਂ ਵੱਧ ਘੰਟੇ ਜਹਾਜ਼ ਉਡਾ ਚੁੱਕੇ ਹਨ। ਉਹ ਬੋਇੰਗ 737 ਜਹਾਜ਼ ਦੇ ਇੱਕ ਤਜਰਬੇਕਾਰ ਕੈਪਟਨ ਹਨ। ਰਿਪੋਰਟਾਂ ਅਨੁਸਾਰ ਬਚਪਨ ਵਿੱਚ ਏਵੀਏਸ਼ਨ ਉਨ੍ਹਾਂ ਦਾ ਮੁੱਖ ਸੁਪਨਾ ਨਹੀਂ ਸੀ। ਉਹ ਆਪਣੇ ਪਰਿਵਾਰਕ ਟੈਕਸਟਾਈਲ ਬਿਜ਼ਨਸ ਨੂੰ ਸੰਭਾਲਣਾ ਚਾਹੁੰਦੇ ਸਨ ਅਤੇ ਉਨ੍ਹਾਂ ਨੇ ਟੈਕਸਟਾਈਲ ਇੰਜੀਨੀਅਰਿੰਗ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਮੁੰਬਈ ਦੇ ਵੇਲਿੰਗਕਰ ਇੰਸਟੀਚਿਊਟ ਆਫ਼ ਮੈਨੇਜਮੈਂਟ ਵਿੱਚ ਪੜ੍ਹਾਈ ਕੀਤੀ।





