ਕੈਨੇਡਾ ਦੇ ਪੱਛਮੀ ਤੱਟੀ ਸੂਬੇ ਬ੍ਰਿਟਿਸ਼ ਕੋਲੰਬੀਆ (BC) ਵਿੱਚ 24 ਅਕਤੂਬਰ ਨੂੰ ਹੋਣ ਜਾ ਰਹੀਆਂ ਮੱਧਕਾਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਾ ਚੜ੍ਹ ਗਿਆ ਹੈ ਅਤੇ ਸੂਬੇ ਵਿੱਚ ਬਦਲਾਅ ਦੀ ਹਵਾ ਰੁਮਕਦੀ ਨਜ਼ਰ ਆ ਰਹੀ ਹੈ। ਵੱਖ-ਵੱਖ ਸਰਵੇਖਣ ਏਜੰਸੀਆਂ ਅਨੁਸਾਰ ਅਗਲੀ ਸਰਕਾਰ ਦੇ ਗਠਨ ਵਿੱਚ ਗ੍ਰੀਨ ਪਾਰਟੀ ‘ਕਿੰਗਮੇਕਰ’ ਦੀ ਭੂਮਿਕਾ ਨਿਭਾ ਸਕਦੀ ਹੈ। ਆਮ ਤੌਰ ‘ਤੇ 2-3 ਸੀਟਾਂ ਜਿੱਤਣ ਵਾਲੀ ਗ੍ਰੀਨ ਪਾਰਟੀ ਨੂੰ ਇਸ ਵਾਰ 10 ਤੋਂ ਵੱਧ ਸੀਟਾਂ ਮਿਲਣ ਦੀਆਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ।
ਜ਼ਮੀਨੀ ਹਕੀਕਤ ਅਤੇ ਵੋਟਰਾਂ ਦੇ ਬਦਲਦੇ ਰੁਝਾਨ ਨੂੰ ਵੇਖਦਿਆਂ ਸੱਤਾਧਾਰੀ ਨਿਊ ਡੈਮੋਕ੍ਰੇਟਿਕ ਪਾਰਟੀ (NDP) ਲਈ ਮੁਸ਼ਕਲਾਂ ਵਧਦੀਆਂ ਦਿਖਾਈ ਦੇ ਰਹੀਆਂ ਹਨ। ਜ਼ਿਕਰਯੋਗ ਹੈ ਕਿ ਐੱਨਡੀਪੀ ਕੋਲ ਅਜੇ ਸੱਤਾ ਦੇ ਦੋ ਸਾਲ ਬਾਕੀ ਸਨ, ਪਰ ਅਚਾਨਕ ਮੱਧਕਾਲੀ ਚੋਣਾਂ ਦੇ ਕੀਤੇ ਐਲਾਨ ਕਾਰਨ ਪਾਰਟੀ ਦੇ ਕੁਝ ਸੀਨੀਅਰ ਨੇਤਾਵਾਂ ਨੇ ਚੋਣ ਲੜਨ ਤੋਂ ਹੀ ਇਨਕਾਰ ਕਰ ਦਿੱਤਾ ਸੀ। ਦੂਜੇ ਪਾਸੇ, ਚੋਣਾਂ ਤੋਂ ਪਹਿਲਾਂ ਖਿੰਡੀ-ਪੁੰਡੀ ਨਜ਼ਰ ਆ ਰਹੀ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ (UCP) ਵੋਟਰਾਂ ਦੇ ਸਮਰਥਨ ਨਾਲ ਸੱਤਾ ਦੇ ਕਾਫ਼ੀ ਨੇੜੇ ਪਹੁੰਚਦੀ ਪ੍ਰਤੀਤ ਹੋ ਰਹੀ ਹੈ।






