ਔਕਲੈਂਡ 22 ਫਰਵਰੀ, 2022: ਨਿਊਜ਼ੀਲੈਂਡ ਇਮੀਗ੍ਰੇਸ਼ਨ ਵੱਲੋਂ ਇਸ ਸਾਲ ਦੇ ਅੰਤ ਤੱਕ 1 ਲੱਖ 65 ਹਜ਼ਾਰ ਲੋਕਾਂ ਨੂੰ ਨਿਊਜ਼ੀਲੈਂਡ ਦੀ ਰੈਜੀਡੈਂਸੀ ਦੇ ਦਿੱਤੀ ਜਾਣੀ ਹੈ। ਇਸ ਸਬੰਧੀ ਪਹਿਲੇ ਗੇੜ ਦੀਆਂ ਅਰਜ਼ੀਆਂ ਖੁੱਲ੍ਹੀਆਂ ਹੋਈਆਂ ਹਨ ਤੇ ਦੂਜੇ ਗੇੜ ਦੀਆਂ 1 ਮਾਰਚ 2022 ਨੂੰ ਸ਼ੁਰੂ ਹੋ ਰਹੀਆਂ ਹਨ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ 13 ਫਰਵਰੀ 2022 ਤੱਕ 13188 ਅਰਜ਼ੀਆਂ ਇਮੀਗ੍ਰੇਸ਼ਨ ਕੋਲ ਜਾ ਚੁੱਕੀਆਂ ਹਨ ਜਿਨ੍ਹਾਂ ਵਿਚ 31741 ਲੋਕ ਸ਼ਾਮਿਲ ਹਨ। 5656 ਅਰਜ਼ੀਆਂ ਮੰਜੂਰ ਹੋ ਚੁੱਕੀਆਂ ਹਨ ਤੇ 11924 ਲੋਕਾਂ ਨੂੰ ਪੱਕੇ ਕੀਤਾ ਜਾ ਚੁੱਕਾ ਹੈ। ਚੰਗੀ ਗੱਲ ਹੈ ਕਿ ਅਜੇ ਤੱਕ ਇਕ ਵੀ ਅਰਜ਼ੀ ਰੱਦ ਨਹੀਂ ਕੀਤੀ ਗਈ ਹੈ।






