ਜੈਪੁਰ, 24 ਫਰਵਰੀ – ਦੁਬਈ ਤੋਂ ਜੈਪੁਰ ਕੌਮਾਂਤਰੀ ਹਵਾਈ ਅੱਡੇ ਤੇ ਉਤਰੇ ਇੱਕ ਜਹਾਜ਼ ਵਿੱਚੋਂ 30 ਲੱਖ ਰੁਪਏ ਮੁੱਲ ਦੇ ਸੋਨੇ ਦੇ ਬਿਸਕੁਟ ਬਰਾਮਦ ਕੀਤੇ ਗਏ ਹਨ। ਕਸਟਮ ਵਿਭਾਗ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸੰਬੰਧ ਵਿੱਚ ਇੱਕ ਯਾਤਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਅਧਿਕਾਰੀ ਨੇ ਕਿਹਾ ਕਿ ਆਮ ਜਾਂਚ ਦੌਰਾਨ ਇੱਕ ਸੀਟ ਦੇ ਕੁਸ਼ਨ ਹੇਠੋਂ ਸੋਨੇ ਦੇ 5 ਬਿਸਕੁਟ ਮਿਲੇ। ਇਨ੍ਹਾਂ ਦਾ ਕੁੱਲ ਭਾਰ 583.20 ਗ੍ਰਾਮ ਅਤੇ ਕੀਮਤ 30 ਲੱਖ ਰੁਪਏ ਦੇ ਕਰੀਬ ਹੈ। ਅਧਿਕਾਰੀ ਅਨੁਸਾਰ ਸੋਨਾ ਕਸਟਮ ਐਕਟ 1962 ਦੇ ਅਧੀਨ ਜ਼ਬਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਬਤੀ ਤੋਂ ਬਾਅਦ ਆਗਮਨ ਹਾਲ ਵਿੱਚ ਬੈਠੇ ਯਾਤਰੀਆਂ ਦੇ ਬੋਰਡਿੰਗ ਪਾਸ ਦੀ ਜਾਂਚ ਕਰ ਕੇ ਸੰਬੰਧਤ ਸੀਟ ਤੇ ਸਫ਼ਰ ਕਰਨ ਵਾਲੇ ਵਿਅਕਤੀ ਦੀ ਪਛਾਣ ਕੀਤੀ ਗਈ ਅਤੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।






