ਗੁਰੂਗ੍ਰਾਮ, 25 ਫਰਬਰੀ- ਹਰਿਆਣਾ ਦੀ ਨਾਰਨੌਲ ਜੇਲ੍ਹ ਦੇ ਡਿਪਟੀ ਸੁਪਰਡੈਂਟ ਨੇ ਬੀਤੀ ਸ਼ਾਮ ਜ਼ਹਿਰੀਲਾ ਪਦਾਰਥ ਖਾ ਕੇ ਖ਼ੁਦਕੁਸ਼ੀ ਕਰ ਲਈ । ਉਨ੍ਹਾਂ ਦੱਸਿਆ ਕਿ ਰੋਹਤਕ ਦੇ ਪੋਲੰਗੀ ਪਿੰਡ ਵਾਸੀ ਮ੍ਰਿਤਕ ਕੁਲਦੀਪ ਹੁੱਡਾ ( 45 ) ਭ੍ਰਿਸ਼ਟਾਚਾਰ ਦੇ 2 ਮਾਮਲਿਆਂ ਦਾ ਸਾਹਮਣਾ ਕਰ ਰਿਹਾ ਸੀ। ਉਹ ਆਪਣੀ ਭਰਜਾਈ ਨੂੰ ਮਿਲਣ ਰਾਜੇਂਦਰ ਪਾਰਕ ਥਾਣਾ ਖੇਤਰ ਦੇ ਮਕਰੋਲਾ ਪਿੰਡ ਪੁੱਜਿਆ ਸੀ, ਜਿੱਥੇ ਉਸ ਨੇ ਜ਼ਹਿਰੀਲਾ ਪਦਾਰਥ ਖਾ ਲਿਆ ਸੀ। ਪੁਲੀਸ ਨੇ ਕਿਹਾ ਕਿ ਐੱਸ . ਜੀ . ਟੀ. ਮੈਡੀਕਲ ਕਾਲਜ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ। ਭ੍ਰਿਸ਼ਟਾਚਾਰ ਦੇ 2 ਮਾਮਲਿਆਂ ਵਿੱਚੋਂ ਇੱਕ ਪੁਲੀਸ ਨੇ ਨਾਰਨੌਲ ਵਿੱਚ ਅਤੇ ਦੂਜਾ ਰਾਜ ਵਿਜੀਲੈਂਸ ਬਿਊਰੋ ਨੇ ਦਰਜ ਕੀਤਾ ਸੀ।
ਬੀਤੀ ਦਿਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ। ਗੁਰੂਗ੍ਰਾਮ ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੁਲਦੀਪ ਵਿਰੁੱਧ ਨਾਰਨੌਲ ਪੁਲੀਸ ਅਤੇ ਰਾਜ ਵਿਜੀਲੈਂਸ ਬਿਊਰੋ ਨਾਲ ਭ੍ਰਿਸ਼ਟਾਚਾਰ ਦੇ ਮਾਮਲੇ ਹਨ। ਹਾਈ ਕੋਰਟ ਵਿੱਚ ਉਨ੍ਹਾਂ ਦੀ ਜ਼ਮਾਨਤ ਲਈ ਸੁਣਵਾਈ ਸੀ ਅਤੇ ਇਸ ਨੂੰ ਖਾਰਜ ਕਰ ਦਿੱਤਾ ਗਿਆ ਸੀ। ਹੋ ਸਕਦਾ ਹੈ ਕਿ ਇਸ ਨੇ ਉਸ ਨੂੰ ਪਰੇਸ਼ਾਨ ਕਰ ਦਿੱਤਾ ਹੋਵੇ। ਅਸੀਂ ਉਨ੍ਹਾਂ ਦੇ ਪਰਿਵਾਰ ਨਾਲ ਗੱਲ ਕਰ ਰਹੇ ਹਨ ਅਤੇ ਜਾਂਚ ਕਰ ਰਹੇ ਹਾਂ।






