ਕੀਵ, 2 ਮਾਰਚ, 2022: ਯੁਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜੈਲੇਂਸਕੀ ਦੀ ਧਰਮ ਪਤਨੀ ਓਨਾ ਜੈਲੇਂਸਕੀ ਵੀ ਆਪਣੇ ਪਤੀ ਨਾਲ ਡੱਟ ਗਈ ਹੈ। ਜਿਥੇ ਉਸ ਨੇ ਅਮਰੀਕਾ ਵੱਲੋਂ ਕੀਤੀ ਸਿਆਸੀ ਸ਼ਰਨ ਦੀ ਪੇਸ਼ਕਸ਼ ਠੁਕਰਾ ਦਿੱਤੀ ਹੈ, ਉੱਥੇ ਹੀ ਉਹ ਸੋਸ਼ਲ ਮੀਡੀਆ ’ਤੇ ਵੀ ਸਰਗਰਮ ਹੈ ਤੇ ਆਪਣੇ ਦੇਸ਼ ਵਾਸੀਆਂ ਦੇ ਹੱਕ ਵਿਚ ਪੋਸਟਾਂ ਪਾ ਰਹੀ ਹੈ।
ਉਸਨੇ ਆਪਣੇ ਬਾਰੇ ਵੀ ਇਕ ਪੋਸਟ ਪਾਈ ਹੈ ਜਿਸ ਵਿਚ ਦੱਸਿਆ ਹੈ ਕਿ ਉਹ ਅਤੇ ਉਸਦਾ ਪਤੀ ਕਿਵੇਂ 8 ਸਾਲਾਂ ਤੱਕ ਆਸ਼ਕੀ ਵਿਚ ਰਹੇ ਤੇ ਫਿਰ ਵਿਆਹ ਕੀਤਾ। ਉਸ ਨੇ ਲਿਖਿਆ ਹੈ ਕਿ 6 ਸਤੰਬਰ 2003 ਨੂੰ ਉਹਨਾਂ ਨੇ ਵਿਆਹ ਕਰਵਾਇਆ। 15 ਜੁਲਾਈ 2004 ਨੂੰ ਉਹਨਾਂ ਘਰ ਬੇਟੀ ਨੇ ਜਨਮ ਲਿਆ ਤੇ 21 ਜਨਵਰੀ 2013 ਨੂੰ ਉਹਨਾਂ ਦੇ ਘਰ ਬੇਟਾ ਜੰਮਿਆ। ਉਸ ਨੇ ਦੱਸਿਆਕਿ ਉਹ ਯੁਕਰੇਨ ਦੀ ਪ੍ਰਥਮ ਪਹਿਲਾ ਹੋਣ ਦੇ ਨਾਲ ਨਾਲ ਇਕ ਲੇਖਿਕਾ ਤੇ ਇਕ ਆਰਕੀਟੈਕਟ ਵੀ ਹੈ। ਉਸਨੇ ਇਹ ਵੀ ਲਿਖਿਆ ਹੈ ਕਿ ਉਹ ਬਿਲਕੁਲ ਸ਼ਾਂਤ ਹੈ। ਉਸਦੇ ਬੱਚੇ, ਉਸ ਵੱਲ ਵੇਖ ਰਹੇ ਹਨ। ਉਹ ਆਪਣੇ ਬੱਚਿਆਂ ਅਤੇ ਆਪਣੀ ਪਤੀ ਤੇ ਆਪਣੇ ਦੇਸ਼ ਵਾਸੀਆਂ ਦੇ ਨਾਲ ਹੈ।
ਉਸ ਨੇ ਟਵਿਟਰ ’ਤੇ ਸੈਂਕੜਿਆਂ ਦੀ ਗਿਣਤੀ ਵਿਚ ਟਵੀਟ ਵੀ ਕੀਤੇ ਹਨ ਤੇ ਅਨੇਕਾਂ ਰੀਟਵੀਟ ਵੀ ਕੀਤੇ ਹਨ।





