ਮੰਗਲੌਰ, 3 ਮਾਰਚ – ਸ੍ਰੀ ਗੁਰੂ ਸਿੰਘ ਸਭਾ ਸੁਸਾਇਟੀ ਰਜਿ. ਮੰਗਲੌਰ (ਕਰਨਾਟਕ) ਦਾ ਵਫਦ ਪ੍ਰਧਾਨ ਮਹੀਪਾਲ ਸਿੰਘ ਲੋਹੀਆ ਦੀ ਅਗਵਾਈ ਵਿੱਚ ਕਰਨਾਟਕ ਦੇ ਰਾਜਪਾਲ ਕੰਵਰ ਚੰਦ ਗਹਿਲੋਤ ਨੂੰ ਮਿਲਿਆ।
ਇਸ ਮੌਕੇ ਵਫਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਰਾਜਪਾਲ ਨੂੰ ਇਕ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਕਰਨਾਟਕ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਜਾਵੇ। ਇਸ ਮੌਕੇ ਵਫਦ ਦੇ ਆਗੂਆਂ ਨੇ ਕੇਂਦਰ ਸਰਕਾਰ ਵਲੋਂ 26 ਦਸੰਬਰ ਨੂੰ ਵੀਰਬਾਲ ਦਿਵਸ ਐਲਾਨੇ ਜਾਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਵਫਦ ਵਿੱਚ ਸੁਸਾਇਟੀ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਵਿਰਦੀ, ਸੈਕਟਰੀ ਇਕਬਾਲ ਸਿੰਘ ਰਾਠੌੜ ਵੀ ਸ਼ਾਮਲ ਸਨ।






