ਭਾਗਲਪੁਰ (ਬਿਹਾਰ), 04 ਮਾਰਚ 2022 -ਬਿਹਾਰ ਦੇ ਭਾਗਲਪੁਰ ਵਿਖੇ ਹੋਏ ਧਮਾਕੇ ਵਿਚ 7 ਲੋਕਾਂ ਦੀ ਮੌਤ ਹੋ ਗਈ। ਕਈ ਲੋਕਾਂ ਦੇ ਮਲਬੇ ਹੇਠ ਦੱਬਣ ਦਾ ਖਦਸ਼ਾ ਹੈ । ਜਾਣਕਾਰੀ ਦੇ ਅਨੁਸਾਰ ਪਰਿਵਾਰ ਪਟਾਕੇ ਬਣਾਉਣ ਦਾ ਕੰਮ ਕਰਦਾ ਸੀ। 2-3 ਘਰ ਨੁਕਸਾਨੇ ਗਏ ਹਨ। ਪ੍ਸ਼ਾਸਨ ਨੇ ਇਸ ਪੂਰੇ ਮਾਮਲੇ ਦੀ ਜਾਂਚ ਸ਼ਰੂ ਕਰ ਦਿੱਤੀ ਹੈ।






