ਮਲੇਰਕੋਟਲਾ,15,ਮਾਰਚ, 2022: ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਆਪਣੀ ਰਿਹਾਇਸ ਤੇ ਬੈਠ ਕੇ ਧੰਨਵਾਦ ਕਰਨ ਦੀ ਜਗਾ ਬਜਾਰਾਂ ਵਿਚ ਜਾ ਕੇ ਦੁਕਾਨਦਾਰਾਂ ਦਾ ਅਤੇ ਆਮ ਲੋਕਾਂ ਦਾ ਕੀਤਾ ਧੰਨਵਾਦ ਲੋਕਾਂ ਨੇ ਇਸ ਨਿਵੇਕਲੇ ਢੰਗ ਨਾਲ ਕੀਤੇ ਗਏ ਧੰਨਵਾਦ ਦੀ ਸਲਾਘਾ ਕੀਤੀ। ਵਿਧਾਇਕ ਡਾਕਟਰ ਮੁਹੱਮਦ ਜਮੀਲ ਉਰ ਰਹਿਮਾਨ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਰਿਵਾਇਤੀਆਂ ਪਾਰਟੀਆਂ ਦੇ ਆਗੂਆਂ ਵਾਂਗ ਆਪਣੇ ਰਿਹਾਇਸਾਂ ਤੇ ਬੈਠ ਕੇ ਲੋਕਾਂ ਦਾ ਧੰਨਵਾਦ ਦੀ ਬਜਾਏ ਲੋਕਾਂ ਵਿਚ ਜਾ ਕੇ ਧੰਨਵਾਦ ਕਰਨ ਆਏ ਹਨ । ਉਨਾਂ ਕਿਹਾ ਕਿ ਉਹ ਹਲਕੇ ਦੇ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਭਲੀਭਾਂਤ ਜਾਣੂ ਹਨ ਜਿਸ ਨੂੰ ਦੂਰ ਕਰਨ ਲਈ ਹਰ ਸੰਭਵ ਯਤਨ ਕਰਨਗੇ।
ਉਨਾਂ ਕਿਹਾ ਕਿ ਹਲਕੇ ਅੰਦਰ ਸਿੱਖਿਆ ਤੇ ਸਿਹਤ ਸਹੂਲਤਾਂ ਨੂੰ ਬਹੇਤਰ ਬਣਾਇਆ ਜਾਵੇਗਾ ਅਤੇ ਨਸ਼ਿਆ ਦੇ ਖਾਤਮੇ ਲਈ ਪੂਰੀ ਸਖਤੀ ਨਾਲ ਕਦਮ ਚੁੱਕੇ ਜਾਣਗੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ। ਆਪਸੀ ਭਾਈਚਾਰਕ ਸਾਂਝ ਨੂੰ ਹੋਰ ਵਥੇਰੇ ਮਜਬੂਤ ਬਣਾਈ ਜਾਵੇਗੀ। ਜਿਕਰਯੋਗ ਹੈ ਕਿ ਨਵੇਂ ਚੁੱਣੇ ਗਏ ਵਿਧਾਇਕ ਡਾਕਟਰ ਮੁਹੱਮਦ ਜਮੀਲ ਉਰ ਰਹਿਮਾਨ ਨੂੰ ਬਜਾਰਾਂ ਵਿਚ ਦੁਕਾਨਾਂ ਤੇ ਜਾ ਕੇ ਧੰਨਵਾਦ ਕਰਨ ਤੇ ਲੋਕਾਂ ਨੇ ਭਾਰੀ ਸਲਾਘਾ ਕਰਦਿਆਂ ਕਿਹਾ ਕਿ ਸਾਇਦ ਇਹ ਪਹਿਲੀ ਵਾਰ ਹੋਇਆ ਹੈ ਕਿ ਇੱਕ ਨਵਾਂ ਚੁਣਿਆ ਵਿਧਾਇਕ ਜਿੱਤਣ ਉਪਰੰਤ ਲੋਕਾਂ ਵਿਚ ਪੈਦਲ ਚੱਲ ਕੇ ਧੰਨਵਾਦ ਕਰ ਰਿਹਾ ਹੈ ।






