ਵਾਸ਼ਿੰਗਟਨ, 15 ਮਾਰਚ- ਅਮਰੀਕਾ ਨੇ ਕਿਹਾ ਹੈ ਕਿ ਹਾਲ ਵਿਚ ਭਾਰਤ ਵੱਲੋਂ ਪਾਕਿਸਤਾਨ ਵਿੱਚ ਡਿੱਗੀ ਮਿਜ਼ਾਈਲ ਦੇ ਅਚਾਨਕ ਚੱਲਣ ਦੇ ਇਲਾਵਾ ਹੋਰ ਕੋਈ ਕਾਰਨ ਨਜ਼ਰ ਨਹੀਂ ਆ ਰਿਹਾ। ਭਾਰਤ ਸਰਕਾਰ ਨੇ ਬੀਤੇ ਦਿਨ ਕਿਹਾ ਸੀ ਕਿ 2 ਦਿਨ ਪਹਿਲਾਂ ਗ਼ਲਤੀ ਨਾਲ ਇੱਕ ਮਿਜ਼ਾਈਲ ਚੱਲ ਗਈ ਸੀ, ਜੋ ਪਾਕਿਸਤਾਨ ਵਿਚ ਡਿੱਗੀ ਅਤੇ ਇਹ ਅਫ਼ਸੋਸਜਨਕ ਘਟਨਾ ਰੁਟੀਨ ਮੇਨਟੇਨੈਂਸ ਦੌਰਾਨ ਤਕਨੀਕੀ ਖ਼ਰਾਬੀ ਕਾਰਨ ਹੋਈ ਸੀ।
ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਕਿਹਾ ਕਿ ਇਹ ਘਟਨਾ ਇੱਕ ਗ਼ਲਤੀ ਦੇ ਇਲਾਵਾ ਹੋਰ ਕੁੱਝ ਨਹੀਂ ਸੀ, ਸਾਨੂੰ ਵੀ ਇਸ ਦੇ ਪਿੱਛੇ ਹੋਰ ਕੋਈ ਕਾਰਨ ਨਜ਼ਰ ਨਹੀਂ ਆਉਂਦਾ। ਉਨ੍ਹਾਂ ਨੇ 9 ਮਾਰਚ ਨੂੰ ਇਕ ਬਿਆਨ ਜਾਰੀ ਕਰਕੇ ਸਪਸ਼ਟ ਕੀਤਾ ਸੀ ਕਿ ਅਸਲ ਵਿਚ ਉਸ ਦਿਨ ਕੀ ਹੋਇਆ ਸੀ। ਅਸੀਂ ਉਸ ਤੋਂ ਇਲਾਵਾ ਕੋਈ ਟਿੱਪਣੀ ਨਹੀਂ ਕਰ ਸਕਦੇ।





