ਜ਼ੀਰਕਪੁਰ, 16 ਮਾਰਚ – ਜ਼ੀਰਕਪੁਰ ਦੇ ਪਟਿਆਲਾ ਰੋਡ ਤੇ ਇੱਕ ਮਾਰਬਲ ਦੇ ਭਰੇ ਟਰਾਲੇ ਦੇ ਪਲਟਣ ਕਾਰਨ 3 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਜਸਥਾਨ ਤੋਂ ਜ਼ੀਰਕਪੁਰ ਵੱਲ ਆ ਰਿਹਾ ਪੱਥਰ (ਮਾਰਬਲ) ਅਤੇ ਟਾਈਲਾਂ ਦਾ ਭਰਿਆ ਟਰਾਲਾ ਬੇਕਾਬੂ ਹੋ ਗਿਆ। ਇਸ ਕਾਰਨ ਸਵੇਰੇ ਸੈਰ ਕਰਦੇ ਅਤੇ ਸੜਕ ਕਿਨਾਰੇ ਲੰਘਦੇ ਲੋਕਾਂ ਤੇ ਟਰਾਲਾ ਪਲਟਦਾ ਹੋਇਆ ਖਤਾਨਾਂ ਵਿੱਚ ਜਾ ਡਿਗਿਆ। ਇਸ ਘਟਨਾ ਸਬੰਧੀ ਰਾਹਗੀਰ ਲੋਕਾਂ ਨੇ ਦੱਸਿਆ ਕਿ ਟਰਾਲਾ ਬੇਕਾਬੂ ਹੁੰਦਾ ਵਿਖਾਈ ਦਿੱਤਾ, ਜੋ ਆਪਣੀ ਇਕ ਸਾਈਡ ਛੱਡ ਕੇ ਦੂਸਰੇ ਪਾਸੇ ਵੱਲ ਨੂੰ ਝੁਕਦਾ ਨਜ਼ਰ ਆ ਰਿਹਾ ਸੀ ਪਰ ਅਚਾਨਕ ਹੀ ਪਲਟਣ ਕਾਰਨ ਇਸ ਦੇ ਹੇਠਾਂ ਆਏ ਲੋਕਾਂ ਦੀ ਮੌਤ ਹੋ ਗਈ।
ਪੁਲੀਸ ਨੇ ਮੌਕੇ ਤੇ ਪੁੱਜ ਕੇ ਜਦੋਂ ਟਰਾਲੇ ਨੂੰ ਜੇ. ਸੀ. ਬੀ. ਨਾਲ ਚੁੱਕਿਆ ਜਿਸ ਉਪਰੰਤ ਪੱਥਰਾਂ ਹੇਠੋਂ ਤਿੰਨ ਲਾਸ਼ਾਂ ਬਰਾਮਦ ਹੋਈਆਂ। ਮ੍ਰਿਤਕਾ ਵਿੱਚ 23 ਸਾਲਾ ਖੁਰਸ਼ੀਦ, 19 ਸਾਲਾ ਭੂਰਾ ਲਾਲ ਅਤੇ ਇੱਕ 12 ਸਾਲ ਦਾ ਬੱਚਾ ਸ਼ਾਮਲ ਹੈ। ਮ੍ਰਿਤਕ ਬੱਚੇ ਦੀ ਪਛਾਣ ਨਹੀਂ ਹੋ ਸਕੀ ਹੈ।
ਜਾਂਚ ਅਧਿਕਾਰੀ ਏ. ਐੱਸ. ਆਈ. ਧਰਮਪਾਲ ਨੇ ਦੱਸਿਆ ਕਿ ਖੁਰਸ਼ੀਦ ਤੇ ਭੂਰਾ ਲਾਲ ਪਟਿਆਲਾ -ਜ਼ੀਰਕਪੁਰ ਰੋਡ ਤੇ ਸਥਿਤ ਮਹਾਵੀਰ ਪੈਲਸ ਕੋਲ ਤੂੜੀ ਆਲੇ ਧਰਮ ਕੰਡੇ ਤੇ ਕੰਮ ਕਰਦੇ ਸੀ, ਜਿਨ੍ਹਾਂ ਦੀ ਬੇਕਾਬੂ ਟਰਾਲੇ ਦੇ ਹੇਠਾ ਆਉਣ ਕਾਰਨ ਮੌਤ ਜੋ ਗਈ, ਜਦੋਂ ਕਿ ਜਿਸ 12 ਸਾਲਾਂ ਦੇ ਬੱਚੇ ਦੀ ਮੌਤ ਹੋਈ ਹੈ, ਉਹ ਟਰਾਲਾ ਚਾਲਕ ਦੇ ਨਾਲ ਰਾਜਸਥਾਨ ਤੋਂ ਨਾਲ ਆਇਆ ਸੀ।






