ਪਟਿਆਲ18 ਮਾਰਚ 2022: ਸਥਾਨਕ ਸਟੇਟ ਕਾਲਜ ਆਫ ਐਜੂਕੇਸ਼ਨ ਵਿੱਚ ਪ੍ਰਿੰਸੀਪਲ ਡਾ.ਪਰਮਿੰਦਰ ਸਿੰਘ ਦੀ ਅਗਵਾਈ ਹੇਠ ਚੱਲ ਰਿਹਾ ਐਨ.ਐੱਸ.ਐੱਸ ਕੈਂਪ ਅੱਜ ਸਫਲਤਾ ਪੂਰਵਕ ਸਮਾਪਤ ਹੋਇਆ। ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਡਾ. ਐੱਸ.ਕੇ.ਕੌਂਸਿਕ, ਮੈਂਬਰ ਪੰਜਾਬ ਐਜ਼ੂਕੇਸ਼ਨਲ ਟਿ੍ਬਿਊਨਲ ਅਤੇ ਵਿਸ਼ੇਸ਼ ਮਹਿਮਾਨ ਡਾ.ਜਗਮੋਹਨ ਸ਼ਰਮਾ ਸਨ। ਪ੍ਰਿੰਸੀਪਲ ਡਾ.ਪਰਮਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਨੂੰ ਕਿਹਾ ਅਤੇ ਇਸ ਕੈਂਪ ਦੀ ਸਫਲਤਾ ਲਈ ਐਨ.ਐੱਸ.ਐੱਸ ਕੈਂਪ ਦੇ ਮੁੱਖ ਸੰਚਾਲਕ ਡਾ.ਬਲਵਿੰਦਰ ਸਿੰਘ, ਡਾ.ਹਰਦੀਪ ਕੌਰ ਸੈਣੀ ਅਤੇ ਐਸੋ.ਪ੍ਰੋ. ਯਸ਼ਪ੍ਰੀਤ ਸਿੰਘ ਅਤੇ ਐਨ.ਐੱਸ.ਐੱਸ. ਵਲੰਟੀਅਰਜ ਨੂੰ ਵਧਾਈ ਦਿੱਤੀ।
ਡਾ. ਐੱਸ.ਕੇ.ਕੌਸ਼ਿਕ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਐੱਨ.ਐੱਸ.ਐੱਸ. ਵਿਦਿਆਰਥੀਆਂ ਵਿਚ ਸੇਵਾ ਭਾਵ ਰੱਖਣ ਅਤੇ ਸਮਾਜ ਦੀ ਭਲਾਈ ਲਈ ਕਾਰਜ ਕਰਨ ਲਈ ਪ੍ਰੇਰਨਾਦਾਇਕ ਸ੍ਰੋਤ ਹੈ। ਉਨ੍ਹਾਂ ਕਿਹਾ ਕਿ ਹਰ ਇੱਕ ਵਿਦਿਆਰਥੀ ਨੂੰ ਸਮਾਜ ਪ੍ਰਤੀ ਆਪਣੀ ਜ਼ਿੰਮੇਦਾਰੀ ਸਮਝਦੇ ਹੋਏ ਹਰੇਕ ਵਰਗ ਦੇ ਨਾਗਰਿਕ ਦੀ ਸਹਾਇਤਾ ਕਰਨੀ ਚਾਹੀਦੀ ਹੈ। ਡਾ.ਜਗਮੋਹਨ ਸ਼ਰਮਾ ਨੇ ਆਪਣੇ ਜ਼ਿੰਦਗੀ ਦੇ ਤਜਰਬਿਆਂ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਸੱਚੀ ਲਗਨ ਅਤੇ ਮਿਹਨਤ ਦੇ ਨਾਲ ਹੀ ਹਰੇਕ ਵਿਦਿਆਰਥੀ ਸਫਲਤਾ ਹਾਸਲ ਕਰ ਸਕਦਾ ਹੈ।
ਇਸ ਦੌਰਾਨ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਨ ਵਾਲੇ ਵਲੰਟੀਅਰਜ਼ ਗਰੁੱਪਾਂ ਨੂੰ ਟਰਾਫੀਆਂ ਨਾਲ ਉਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ । ਲਵਪ੍ਰੀਤ ਸਿੰਘ (ਬੀ.ਐਡ. ਭਾਗ ਦੂਜਾ) ਅਤੇ ਨੇਹਾ (ਬੀ.ਐਡ. ਭਾਗ ਪਹਿਲਾ) ਨੂੰ ਸਰਵਸ਼੍ਰੇਸ਼ਠ ਵਲੰਟੀਅਰ ਵਜੋਂ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਡਾ.ਪਰਮਿੰਦਰ ਸਿੰਘ ਦੁਆਰਾ ਆਏ ਹੋਏ ਮਹਿਮਾਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸਮਾਪਤੀ ਸਮਾਰੋਹ ਵਿਚ ਡਾ. ਸਤੀਸ਼ ਕੁਮਾਰ, ਸ੍ਰੀ ਰੁਪਿੰਦਰ ਸਿੰਘ (ਲਾਇਬ੍ਰੇਰੀਅਨ) ਅਤੇ ਸ੍ਰੀ ਰਾਜੇਸ਼ ਰਾਣਾ ਵਿਸ਼ੇਸ਼ ਤੌਰ ਤੇ ਹਾਜਰ ਰਹੇ। ਡਾ.ਹਰਦੀਪ ਕੌਰ ਸੈਣੀ ਵੱਲੋਂ ਧੰਨਵਾਦੀ ਸ਼ਬਦ ਕਹੇ ਗਏ।






