ਚੰਡੀਗੜ੍ਹ,23 ਮਾਰਚ- ਪੰਜਾਬ ਬੋਰਡ ਕਾਰਪੋਰੇਸ਼ਨ ਮਹਾਂਸੰਘ ਵੱਲੋਂ ਉਦਯੋਗ ਭਵਨ ਵਿੱਖੇ ਸ਼ਹੀਦ ਭਗਤ ਸਿੰਘ, ਰਾਜਗੂਰ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਪਰਪਿਤ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਸz. ਕੁਲਵੰਤ ਸਿੰਘ, ਐਮ.ਐਲ.ਏ. ਮੁਹਾਲੀ ਮੁੱਖ ਮਹਿਮਾਨ ਸਨ। ਇਸ ਮੌਕੇ ਸ਼੍ਰੀ ਸਤੀਸ਼ ਸੈਣੀ, ਜੁਆਇੰਟ ਸੈਕਟਰੀ ਪੰਜਾਬ ਆਮ ਆਦਮੀ ਪਾਰਟੀ ਤੇ ਸz. ਜਗਦੇਵ ਸਿੰਘ ਮਲੋਆ ਜਿਲਾ ਪ੍ਰਧਾਨ ਕਿਸਾਨ ਵਿੰਗ ਮੁਹਾਲੀ ਵਿਸ਼ੇਸ ਤੌਰ ਤੇ ਸ਼ਾਮਿਲ ਹੋਏ।
ਇਸ ਮੌਕੇ ਸੰਬੋਧਨ ਕਰਦਿਆਂ ਸz. ਕੁਲਵੰਤ ਸਿੰਘ ਐਮ.ਐਲ.ਏ. ਮੁਹਾਲੀ ਨੇ ਕਿਹਾ ਕਿ ਆਪ ਦੀ ਸਰਕਾਰ ਲਿਆਉਣ ਵਿੱਚ ਸਭ ਤੋਂ ਵੱਧ ਯੋਗਦਾਨ ਪੰਜਾਬ ਦੇ ਮੁਲਾਜਮਾਂ ਦਾ ਹੈ ਜਿਹਨਾਂ ਨੇ ਵੋਟਾਂ ਪਾ ਕੇ ਆਪ ਆਦਮੀ ਪਾਰਟੀ ਦੀ ਸਰਕਾਰ ਬਣਾਈ। ਉਹਨਾਂ ਪੰਜਾਬ ਬੋਰਡਾਂ ਤੇ ਕਾਰਪੋਰੇਸ਼ਨਾਂ ਵਿੱਚ ਕੰਮ ਕਰਦੇ ਸਾਰੇ ਮੁਲਾਜਮਾਂ ਦੀਆਂ ਮੰਗਾਂ ਦੇ ਹੱਲ ਲਈ ਸz. ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਗੱਲਬਾਤ ਕਰਕੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ।
ਪ੍ਰੋਗਰਾਮ ਵਿੱਚ ਵੱਖ ਵੱਖ ਬੋਰਡ ਤੇ ਕਾਰਪੋਰੇਸ਼ਨਾਂ ਦੀਆਂ ਜੱਥੇਬੰਦੀਆਂ ਦੇ ਆਗੂਆਂ ਨੇ ਸਬੋਧਨ ਕੀਤਾ। ਸੂਬਾ ਕਨਵੀਨਰ ਮਹਾਂਸੰਘ ਤਾਰਾ ਸਿੰਘ ਨੇ ਸਟੇਜ ਦੀ ਕਾਰਵਾਈ ਸ਼ੁਰੂ ਕਰਦਿਆਂ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦਿੱਤੀ। ਮਹਾਂਸੰਘ ਦੇ ਜਰਨਲ ਸਕੱਤਰ ਰਾਜ ਕੁਮਾਰ ਨੇ ਦੱਸਿਆ ਕਿ ਪ੍ਰੋਗਰਾਮ ਦੇ ਅੰਤ ਵਿੱਚ ਸਾਰੀਆਂ ਜਥੇਬੰਦੀਆਂ ਦੇ ਆਗੂਆਂ ਨੂੰ ਸ਼ਹੀਦ ਭਗਤ ਸਿੰਘ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ।
ਸਮਾਗਮ ਵਿੱਚ ਪੰਜਾਬ ਦੇ ਵੱਖ ਵੱਖ ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਮੁਲਾਜਮ ਜਥੇਬੰਦੀਆਂ ਦੇ ਆਗੂ ਅਤੇ ਮੁਲਾਜਮ ਸ਼ਾਮਿਲ ਹੋਏ।ਇਸ ਪ੍ਰੋਗਰਾਮ ਵਿੱਚ ਪੀ. ਐਸ. ਆਈ. ਈ. ਸੀ ਸਟਾਫ ਐਸੋਸੀਏਸ਼ਨ ਤੋ ਪ੍ਰਧਾਨ ਦੀਪਾ ਰਾਮ, ਮੀਤ ਪ੍ਰਧਾਨ ਹਰਕੇਸ਼ ਰਾਣਾ, ਪ੍ਰਭਦੀਪ ਸਿੰਘ ਬੋਪਾਰਾਏ, ਪਰਮਜੀਤ ਸਿੰਘ,ਜਗਜੀਤ ਸਿੰਘ ਸੈਣੀ, ਬਲਵੰਤ ਸਿੰਘ, ਸਵਰਣ ਸਿੰਘ, ਮਨੋਹਰ ਸਿੰਘ ਪ੍ਰਧਾਨ ਪੀ. ਐਸ. ਆਈ. ਡੀ. ਸੀ, ਮੇਹਰ ਸਿੰਘ ਗਬਾਡਾ, ਗੁਰਜਿੰਦਰ ਸਿੰਘ ਮੰਡੀ ਬੋਰਡ, ਦਲਵਿੰਦਰ ਸਿੰਘ ਐਸ.ਸੀ ਕਾਰਪੋਰੇਸ਼ਨ, ਕੁਲਦੀਪ ਸਿੰਘ ਪ੍ਰਧਾਨ ਪੁੱਲ ਤੇ ਸੜਕ ਵਿਕਾਸ ਬੋਰਡ ਅਤੇ ਹਰਪ੍ਰੀਤ ਆਦਿ ਸ਼ਾਮਿਲ ਸਨ।






