ਐਸ ਏ ਐਸ ਨਗਰ, 19 ਅਪ੍ਰੈਲ-ਪ੍ਰਾਚੀਨ ਸ੍ਰੀ ਸ਼ਿਵ ਮੰਦਰ ਫੇਜ਼ 1 ਵਿਖੇ ਸ਼੍ਰੀਭਦ ਭਾਗਵਤ ਕਥਾ ਸਪਤਾਹ ਦਾ ਆਯੋਜਨ ਕੀਤਾ ਗਿਆ ਜਿਸਦੇ ਤਹਿਤ 12 ਅਪ੍ਰੈਲ ਤੋਂ ਰੋਜਾਨਾ ਸ੍ਰੀ ਭਗਵਾਨ ਭਈਆ ਜੀ ਵਲੋਂ ਭਗਤਾਂ ਨੂੰ ਸ੍ਰੀ ਭਾਗਵਤ ਕਥਾ ਦਾ ਸਰਵਣ ਕਰਵਾਇਆ ਗਿਆ।
ਮੰਦਰ ਕਮੇਟੀ ਦੀ ਪ੍ਰਧਾਨ ਸ਼੍ਰੀਮਤੀ ਕਾਂਤਾ ਗੁਪਤਾ ਨੇ ਦੱਸਿਆ ਕਿ ਹਰ ਸਾਲ ਵਾਂਗ ਮੂਰਤੀ ਸਥਾਪਨਾ ਦੇ ਸੰਬੰਧ ਵਿੱਚ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸਦੇ ਤਹਿਤ 12 ਅਪ੍ਰੈਲ ਨੂੰ ਕਲਸ਼ ਯਾਤਰਾ ਦਾ ਆਯੋਜਨ ਕੀਤਾ ਗਿਆ ਅਤੇ 12 ਅਪ੍ਰੈਲ ਤੋਂ 18 ਅਪ੍ਰੈਲ ਤਕ ਰੋਜਾਨਾ ਸ਼ਾਮ ਨੂੰ ਸ਼੍ਰੀ ਭਾਗਵਤ ਕਥਾ ਦਾ ਆਯੋਜਨ ਕੀਤਾ ਗਿਆ। ਉਹਨਾਂ ਦੱਸਿੋਆ ਕਿ ਅੱਜ ਸਵੇਰੇ ਹਵਨ ਕੀਤਾ ਗਿਆ ਜਿਸ ਉਪਰੰਤ ਦੁਪਹਿਰ 1 ਵਜੇ ਤਕ ਕਥਾ ਦਾ ਆਯੋਜਨ ਕੀਤਾ ਗਿਆ ਅਤੇ ਦੁਪਹਿਰ ਵੇਲੇ ਭੰਡਾਰੇ ਦਾ ਆਯੋਜਨ ਕੀਤਾ ਗਿਆ।






