ਲੁਧਿਆਣਾ : ਲੁਧਿਆਣਾ ਰੇਲਵੇ ਸਟੇਸ਼ਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇ ਇਕ ਹਫ਼ਤੇ ਬਾਅਦ ਵੀ ਜੀਆਰਪੀ ਪੁਲਿਸ ਤੇ ਲੁਧਿਆਣਾ ਕਮਿਸ਼ਨਰੇਟ ਦੀ ਪੁਲਿਸ ਅਲਰਟ ਨਜ਼ਰ ਆ ਰਹੀ ਹੈ। ਜੀਆਰਪੀ ਥਾਣੇ ਦੇ ਮੁਖੀ ਜਸਕਰਨ ਸਿੰਘ ਦੇ ਮੁਤਾਬਕ ਕੁਝ ਦਿਨ ਪਹਿਲੋਂ ਇਕ ਪੱਤਰ ਜ਼ਰੀਏ ਸਟੇਸ਼ਨ ਨੂੰ ਉਡਾ ਦੇਣ ਦੀ ਧਮਕੀ ਮਿਲੀ ਸੀ। ਸ਼ਰਾਰਤੀ ਅਨਸਰਾਂ ਨੇ 23 ਮਾਰਚ ਨੂੰ ਰੇਲਵੇ ਸਟੇਸ਼ਨ ਨੂੰ ਉਡਾ ਦੇਣ ਦਾ ਜ਼ਿਕਰ ਕੀਤਾ ਸੀ। ਧਮਕੀ ਤੋਂ ਬਾਅਦ ਪੁਲਿਸ ਤੇ ਸੁਰੱਖਿਆ ਏਜੰਸੀਆਂ ਇਕਦਮ ਹਰਕਤ ਵਿਚ ਆ ਗਈਆਂ ਸਨ ਤੇ ਸਟੇਸ਼ਨ ਦੇ ਚੱਪੇ-ਚੱਪੇ ਦੀ ਤਲਾਸ਼ੀ ਲਈ ਗਈ ਸੀ। ਜਸਕਰਨ ਸਿੰਘ ਦਾ ਕਹਿਣਾ ਹੈ ਕਿ ਅਜਿਹੀਆਂ ਧਮਕੀਆਂ ਸ਼ਰਾਰਤੀ ਅਨਸਰਾ ਵੱਲੋਂ ਅਕਸਰ ਭੇਜੀਆ ਜਾਦੀਆਂ ਹਨ। ਘੱਲੂਘਾਰੇ ਦੇ ਦਿਨਾਂ ‘ਚ ਅਕਸਰ ਅਜਿਹਾ ਦੇਖਣ ‘ਚ ਆਉਂਦਾ ਹੈ।






