Sidhu Moosewala Shot Dead : ਪੰਜਾਬੀ ਗਾਇਕ ਸਿੱਧੂ ਮੂਸਾਵਾਲਾ ਦੇ ਕਤਲ ਨਾਲ ਜੁੜੀਆਂ CCTV ਤਸਵੀਰਾਂ ਸਾਹਮਣੇ ਆਈਆਂ ਹਨ। Sidhu Moosewala ਦਾ ਬੀਤੇ ਦਿਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਹਸਪਤਾਲ ‘ਚ ਸਿੱਧੂ ਮੂਸੇਵਾਲਾ ਦੀ ਮੌਤ ਹੋ ਗਈ।
ਸਿੱਧੂ ਮੂਸੇਵਾਲਾ ਕਤਲਕਾਂਡ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਜਲਦ ਹੀ ਦਿੱਲੀ ਪਹੁੰਚੇਗੀ। ਗੈਂਗਸਟਰਾਂ ਨਾਲ ਜੁੜੇ ਕੁਨੈਕਸ਼ਨ ਖੰਗਾਲੇ ਜਾਣਗੇ। ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨਾਲ ਮਿਲ ਕੇ ਜਾਂਚ ਕਰੇਗੀ।
ਦਿੱਲੀ ਦੀਆਂ ਤਿਹਾੜ ਤੇ ਰੋਹਿਣੀ ਜੇਲ੍ਹ ‘ਚ ਬੰਦ ਗੈਂਗਸਟਰਾਂ ਤੋਂ ਪੁੱਛਗਿੱਛ ਹੋਵੇਗੀ। ਗੈਂਗਸਟਰ ਲਾਰੈਂਸ ਬਿਸ਼ਨੋਈ ਤਿਹਾੜ ਜੇਲ੍ਹ ‘ਚ ਬੰਦ ਹੈ। ਬਿਸ਼ਨੋਈ, ਕਾਲਾ ਜਠੇੜੀ, ਕਾਲਾ ਰਾਣਾ ਮਿਲ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ।
ਤਿੰਨਾਂ ਦਾ ਗੈਂਗਸਟਰ ਗੋਲਡੀ ਬਰਾੜ ਨਾਲ ਕਨੈਕਸ਼ਨ ਹੈ। ਗੈਂਗਸਟਰ ਗੋਲਡੀ ਬਰਾੜ ਕੈਨੇਡਾ ‘ਚ ਰਹਿੰਦਾ ਹੈ। ਲਾਰੈਂਸ ਬਿਸ਼ਨੋਈ ਨੂੰ ਗ੍ਰਿਫ਼ਤਾਰ ਕਰਨ ਵਾਲੀ ਟੀਮ ਨਾਲ ਵੀ ਗੱਲਬਾਤ ਕਰੇਗੀ।
ਕੀ ਤਿਹਾੜ ਜੇਲ੍ਹ ‘ਚ ਰਚੀ ਗਈ ਸੀ ਸਾਜ਼ਿਸ਼ ?
ਸਿੱਧੂ ਮੂਸੇਵਾਲਾ ਦੇ ਕਤਲ ਨਾਲ ਜੁੜੀ ਸਭ ਤੋਂ ਵੱਡੀ ਖ਼ਬਰ ਆਈ ਹੈ। ਸ਼ਾਹਰੁਖ ਨਾਂਅ ਦੇ ਸ਼ਖਸ ਨੇ ਰੇਕੀ ਕੀਤੀ ਸੀ।
ਸ਼ਾਹਰੁਖ ਦਿੱਲੀ ਤੋਂ ਰੇਕੀ ਕਰਨ ਪੰਜਾਬ ਆਇਆ ਸੀ। ਰੇਕੀ ਲਈ ਵਿਦੇਸ਼ ਤੋਂ ਕਈ ਵਾਰ ਫੋਨ ਆਇਆ ਸੀ।
ਸ਼ਾਹਰੁਖ ਗੈਂਗਸਟਰ ਗੋਲਡੀ ਬਰਾੜ ਦੇ ਸੰਪਰਕ ‘ਚ ਸੀ। ਗੋਲਡੀ ਬਰਾੜ ਤੋਂ AK-47 ਦੀ ਵੀ ਡਿਮਾਂਡ ਕੀਤੀ ਸੀ।
ਰੇਕੀ ਲਈ AK-47 ਦੀ ਡਿਮਾਂਡ ਰੱਖੀ ਸੀ। ਸ਼ਾਹਰੁਖ ਸਾਊਥ ਦਿੱਲੀ ਦੇ ਮਦਨਗੀਰ ਇਲਾਕੇ ਦਾ ਰਹਿਣ ਵਾਲਾ ਹੈ।






