ਚੰਡੀਗੜ੍ਹ: Punjab News: ਪੰਜਾਬ ਸਰਕਾਰ (Punjab Government) ਨੇ ਸੂਬੇ ਅਤੇ ਸੂਬੇ ਦੀਆਂ ਜੇਲ੍ਹਾਂ ਵਿੱਚ ਗੈਂਗਸਟਰਾਂ (Gangwar) ਨੂੰ ਲੈ ਕੇ ਸਖ਼ਤੀ ਕਰਨ ਵੱਲ ਕਦਮ ਪੁੱਟਦਿਆਂ ਹਰਪ੍ਰੀਤ ਸਿੰਘ ਸਿੱਧੂ (Harpreet Singh Sidhu New ADGP) ਨੂੰ ਏਡੀਜੀਪੀ ਦਾ ਵਾਧੂ ਚਾਰਜ ਸੌਂਪਿਆ ਹੈ।
ਦੱਸ ਦੇਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਪਿੱਛੋਂ ਗੈਂਗਸਟਰਾਂ ਵੱਲੋਂ ਇੱਕ-ਦੂਜੇ ਵਿਰੁੱਧ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਜਿਸ ਨਾਲ ਪੰਜਾਬ ਵਿੱਚ ਗੈਂਗਵਾਰ ਦਾ ਖਦਸ਼ਾ ਵਧ ਗਿਆ ਹੈ। ਇਸਦੇ ਨਾਲ ਹੀ ਜੇਲ੍ਹਾਂ ਵਿਚੋਂ ਚੱਲ ਰਹੇ ਗੈਂਗਸਟਰਾਂ ਦੇ ਨੈਟਵਰਕ ‘ਤੇ ਵੀ ਲਗਾਮ ਲਗਾਉਣ ਵੱਲ ਇਸ ਨਿਯੁਕਤੀ ਨੂੰ ਵੇਖਿਆ ਜਾ ਰਿਹਾ ਹੈ। ਦੱਸ ਦੇਈਏ ਕਿ ਰੋਜ਼ਾਨਾ ਹੀ ਜੇਲ੍ਹਾਂ ਵਿਚੋਂ ਕਿਸੇ ਨਾ ਕਿਸੇ ਕੈਦੀ ਜਾਂ ਹਵਾਲਾਤੀ ਕੋਲੋਂ ਮੋਬਾਈਲ ਜਾਂ ਹੋਰ ਕੋਈ ਸਾਮਾਨ ਮਿਲਦਾ ਆ ਰਿਹਾ ਹੈ।

ਨੋਟੀਫਿਕੇਸ਼ਨ ਦੀ ਕਾਪੀ।
ਪੰਜਾਬ ਸਰਕਾਰ ਵੱਲੋਂ ADGP ਜੇਲ੍ਹਾਂ ਲਾਏ ਗਏ ਹਰਪ੍ਰੀਤ ਸਿੱਧੂ 1992 ਬੈਚ ਦੇ ਆਈਪੀਐਸ ਅਧਿਕਾਰੀ ਹਨ। ਉਨ੍ਹਾਂ ਕੋਲ ਨਸ਼ਾ ਵਿਰੋਧੀ STF ਦੀ ਕਮਾਨ ਵੀ ਰਹੇਗੀ।






