ਚੰਡੀਗੜ੍ਹ- ਦਵਿੰਦਰ ਬੰਬੀਹਾ ਗੈਂਗ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਗੈਂਗਸਟਰਾਂ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ, ਗੋਲਡੀ ਬਰਾੜ ਅਤੇ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਚੇਤਾਵਨੀ ਜਾਰੀ ਕੀਤੀ ਹੈ। ਸੋਸ਼ਲ ਮੀਡੀਆ ‘ਤੇ ਇਕ ਪੋਸਟ ਵਾਇਰਲ ਹੋ ਰਹੀ ਹੈ ਜਿਸ ‘ਚ ਲਿਖਿਆ ਹੈ ਕਿ ਬੰਬੀਹਾ ਗੈਂਗ ਮੂਸੇ ਵਾਲਾ ਦੀ ਮੌਤ ਦਾ ਬਦਲਾ ਜ਼ਰੂਰ ਲਵੇਗਾ। ਇਹ ਵੀ ਲਿਖਿਆ ਹੈ ਕਿ ਮਨਕੀਰਤ ਔਲਖ ਦਾ ਨਾਂ ਉਨ੍ਹਾਂ ਦੀ ਹਿੱਟ ਲਿਸਟ ‘ਚ ਟਾਪ ‘ਤੇ ਹੈ।
ਇੱਕ ਨਵੇਂ ਫੇਸਬੁੱਕ ਪ੍ਰੋਫਾਈਲ, ਸੁਲਤਾਨ ਦਵਿੰਦਰ ਬੰਬੀਹਾ ਨੇ ਬੁੱਧਵਾਰ ਨੂੰ ਪੋਸਟ ਕੀਤੀ ਕਿ ਫਰਾਂਸ ਤੋਂ ਬੰਬੀਹਾ ਸਮੂਹ ਦਾ ਪੁਰਾਣਾ ਖਾਤਾ ਬੰਦ ਕਰ ਦਿੱਤਾ ਗਿਆ ਹੈ ਅਤੇ ਇਹ ਉਹਨਾਂ ਦਾ ਨਵਾਂ ਪੰਨਾ ਹੈ। ਪੋਸਟ ਵਿੱਚ ਮੂਸੇਵਾਲਾ ਦੀ ਮੌਤ ਦਾ ਬਦਲਾ ਲੈਣ ਲਈ ਗੱਲ ਆਖੀ ਹੈ। ਵੇਖੋ ਪੋਸਟ
‘ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬ ਸ਼ੇਰ ਭਰਵਾ ਨੁੰ। ਦਵਿੰਦਰ ਬੰਬੀਹਾ ਫ੍ਰਾਂਸ ਵਾਲੀ ਆਈਡੀ ਬੈਂਡ ਹੋਗੀ ਹੈ ਕੁਝ ਕਾਰਨ ਕਰਕੇ ਤਾਂ ਫਰਜ਼ੀ ਆਈਡੀਜ਼ ਤੋਂ ਸੁਚੇਤ ਰਹੋ ਬਚੀ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਜੋ ਕੇਹਾ ਅਸੀ ਓਹਨਾ ਦੀ ਹਾਲ ਦਾ ਸਮਾਰਟਨ ਕਰਦੇ ਹਾਂ ਕੀ ਗੋਲਡੀ ਬਰਾੜ ਲਾਰੈਂਸ ਨਸ਼ਾ ਬਚਨ ਤੇ ਪੈਸਾ ਲੈਕੇ ਮਾਰਦਾ। ਵਾਲਾ ਨੇ. ਤੁਸੀ ਸਭ ਨੇ ਨੋਟ ਕਿੱਟਾ ਹੋਵਗਿਆ ਜਿਸ ਦਿਨ ਦਾ ਸਿੱਧੂ ਦੇ ਕਤਲ ਕਾਂਡ ਵਿਚ ਗਾਇਕਾਂ ਦਾ ਨਾ (ਜੋ ਕਿ ਗੁਪਤ ਰੱਖ ਲਿਆ ਹੈਗੇ ਤਕ) ਆਇਆ ਓਸ ਦਿਨ ਦੇ ਗੋਲਡੀ ਬਰਾੜ ਦੇ ਮੇਰਾ ਸਬ ਜੂਠ ਸਾਹਮਨੇ ਆਏ ਨੇ ਤੇ ਏਹਨਾ ਵਾਲਾ ਕੇ ਇਹ ਪੜ੍ਹੋ ਨਹੀਂ ਗਾਇਆ ਏਹਨਾ ਨੂ ਪਤਾ ਏਹਨਾ ਬਹੁਤ ਵਡਾ ਪਾਪ ਕਿੱਟਾ ਜਿਸ ਦੀ ਮਾਫੀ ਏਹਨਾ ਦੀ ਮੌਤ ਤੋਂ ਬਾਅਦ ਵੀ ਏਹਨਾ ਨੂੰ ਨਈ ਮਿਲਨੀ। ਅਸੀ ਵੀ ਸਾਫ ਕਰਦੇ ਹਾਂ ਸਿੱਧੂ ਦੇ ਕਤਲਾ ਤੋ ਬਦਲਾ ਜਰੂਰ ਲਵਾਗੇ ਭਾਵੇ ਟਾਈਮ ਜਿਨਾ ਮਰਜੀ ਲੱਗ ਜਾਵੇ। ਜੋ ਵੀ ਬੰਦਾ ਜੱਗੂ, ਲਾਰੈਂਸ, ਤੇ ਗੋਲਡੀ ਬਰਾੜ ਦਾ ਸਾਥ ਦੇਵਗਿਆ ਓਹਨੂੰ ਵੀ ਗੱਦੀ ਜਰੂਰ ਚੜ੍ਹਾ ਗਿਆ। ਗੋਲਡੀ ਬਰਾੜ ਨੂੰ ਇਹ ਕਹਿਂਦੇ ਹਨ ਸੰਤ ਜੀ ਦਾ ਨਾ ਲੈਕੇ ਗਲ ਕਰਨ ਵਾਲਾ ਕੜੀ ਕਮਜੋਰ ਹੋਵੇ ਸ਼ੇਅਰ ਤੇ ਨਿਹਾਤੇ ਤੇ ਵਾਰ ਨਈ ਕਰਦੇ ਤੇ ਨਾ ਉਹ ਪੈਸੇ ਲੈਕੇ ਕਤਲ ਤੂ ਹਰਮੀ ਕਾਮ ਕਿੱਟਾ ਜਿਸ ਦਾ ਹਰਜਨਾ ਬਹੁਤ ਵੱਡੀ ਚੁਕਣਾ ਵੀ ਸਾ ਬਹੂਤ ਵੀ ਦਸ ਭਾਰੀ ਤੋ ਸਿਖਰ ਤੇ ਹਨ . ਤੇਨੁ ਮਿਲਗੇ ਜਰੂਰ ਇੰਤਜ਼ਾਰ ਕਰੋ ਸਾਰੇ ਡਰਪੋਕ ਡਬਲਯੂਐਮਕੇ ਦਵਿੰਦਰ ਬੰਬੀਹਾ ਗਰੁੱਪ ਨੂੰ ਦੇਖੋ।’
ਦੱਸ ਦਈਏ ਕਿ ਬੀਤੇ ਦਿਨੀਂ ਕੇਂਦਰ ਦੀ ਖੁਫੀਆ ਏਜੰਸੀਆਂ ਨੇ ਵੀ ਪੰਜਾਬ ਸਰਕਾਰ ਨੂੰ ਅਲਰਟ ਕੀਤਾ ਹੈ ਕਿ ਜੇਲ ਵਿੱਚ ਗੈਂਗਵਾਰ ਹੋਣ ਦਾ ਖਦਸ਼ਾ ਹੈ। ਕੇਂਦਰੀ ਗ੍ਰਹਿ ਵਿਭਾਗ ਨੇ ਪੰਜਾਬ ਦੇ ਡੀਜੀਪੀ (DGP Punjab) ਨੂੰ ਪੱਤਰ ਲਿਖ ਕੇ ਖਦਸ਼ਾ ਜਤਾਇਆ ਹੈ ਕਿ ਪੰਜਾਬ ਵਿੱਚ ਇੱਕ ਵਾਰ ਮੁੜ ਗੈਂਗਵਾਰ ਹੋ ਸਕਦੀ ਹੈ।
ਕੇਂਦਰੀ ਗ੍ਰਹਿ ਵਿਭਾਗ ਨੇ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ ਲਿਖੀ ਚਿੱਠੀ ਵਿੱਚ ਕਿਹਾ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ (Gangster Lawrence Bishnoi) ਅਤੇ ਜੱਗੂ ਭਗਵਾਨਪੁਰੀਆ (Jaggo Bhagwanpuriya) ਦੀ ਪੇਸ਼ੀ ਦੌਰਾਨ ਗੈਂਗਵਾਰ ਦੀ ਸੰਭਾਵਨਾ ਹੈ। ਪੱਤਰ ‘ਚ ਕਿਹਾ ਗਿਆ ਸੀ ਕਿ ਸਿਰਾਜ ਸੰਧੂ ‘ਤੇ ਹਮਲੇ ਤੋਂ ਬਾਅਦ ਹੁਣ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ‘ਤੇ ਹਮਲਾ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਪੰਜਾਬ ਪੁਲਿਸ ਨੂੰ ਗੈਂਗਵਾਰ ਨੂੰ ਲੈ ਕੇ ਚੌਕਸ ਰਹਿਣਾ ਚਾਹੀਦਾ ਹੈ।






