ਬਿਆਸ: Clash between Nihang Singhs and Dera Radha Swami followers: ਕਸਬਾ ਬਿਆਸ ਨਜਦੀਕ ਅੱਜ ਇਕ ਵੱਡਾ ਟਕਰਾ ਹੋਣੋ ਟਲ ਗਿਆ, ਜਦ ਕੁਝ ਨਿਹੰਗ ਸਿੰਘਾਂ ਤੇ ਡੇਰਾ ਰਾਧਾ ਸਵਾਮੀ (DSSB) ਦੇ ਪੈਰੋਕਾਰਾਂ ਦੇ ਸੇਵਾਦਾਰਾਂ ਵਿਚਾਲੇ ਜਗਾ ਨੂੰ ਲੈ ਕੇ ਸ਼ੁਰੂ ਹੋਏ ਵਿਵਾਦ ਤੋਂ ਬਾਅਦ ਦੋਵੇ ਧਿਰਾਂ ਆਹਮੋ-ਸਾਹਮਣੇ ਹੋ ਗਈਆਂ, ਪੁਲਿਸ ਨੇ ਭਾਰੀ ਫੋਰਸ ਨਾਲ ਦੋਵਾਂ ਧਿਰਾਂ ਨੂੰ ਖਦੇੜਿਆ। ਪੁਲਿਸ ਨੂੰ ਦੋਵਾਂ ਧਿਰਾਂ ‘ਤੇ ਲਾਠੀਚਾਰਜ ਵੀ ਕੀਤਾ ਤੇ ਜਗਾ ਖਾਲੀ ਕਰਵਾਈ। ਦਰਅਸਲ ਨਿਹੰਗ ਅੱਜ ਬਾਅਦ ਦੁਪਹਿਰ ਗਾਵਾਂ ਲੈ ਕੇ ਧਾਰਮਿਕ ਡੇਰੇ ਦੀ ਕਥਿਤ ਜਮੀਨ ‘ਤੇ ਚਲੇ ਗਏ, ਜਿਸ ਤੋਂ ਬਾਅਦ ਡੇਰੇ ਦੇ ਸੇਵਾਦਾਰਾਂ ਨੇ ਉਨਾਂ ਨੂੰ ਹਟਣ ਲਈ ਕਿਹਾ ਤਾਂ ਦੋਵੇ ਧਿਰਾਂ ‘ਚ ਟਕਰਾ ਹੋ ਗਿਆ।
ਇਸ ਦੌਰਾਨ ਦੋਵੇ ਧਿਰਾਂ ‘ਚ ਇੱਟਾਂ ਪੱਥਰ ਚੱਲੇ, ਦੋਵੇ ਧਿਰਾਂ ਵੱਡੀ ਸੰਖਿਆ ‘ਚ ਆਪਣੇ ਆਪਣੇ ਸਮਰਥਕ ਲੈ ਕੇ ਪੁੱਜੀਆਂ ਤੇ ਉਥੇ ਭਾਰੀ ਸੰਖਿਆ ‘ਚ ਤੈਨਾਤ ਪੁਲਿਸ ਨੇ ਪਹਿਲਾਂ ਦੋਵਾਂ ਧਿਰਾਂ ਨੂੰ ਖਦੇੜਿਆ ਤੇ ਫਿਰ ਲਾਠੀਚਾਰਜ ਕਰਕੇ ਦੋਵਾਂ ਧਿਰਾਂ ਨੂੰ ਹਟਾਇਆ। ਇਸ ਦੌਰਾਨ ਕੁਝ ਨਿਹੰਗਾਂ ਤੇ ਵਿਅਕਤੀਆਂ ਦੇ ਜਖਮੀ ਹੋਣ ਦੀ ਖਬਰ ਹੈ।
ਅੇੈਸਅੇੈਸਪੀ ਸਵਪਨ ਸ਼ਰਮਾ (SSP Swapan Sharma) ਮੁਤਾਬਕ ਟਕਰਾ ਦੀ ਸੂਚਨਾ ਮਿਲਣ ‘ਤੇ ਭਾਰੀ ਫੋਰਸ ਤੈਨਾਤ ਕਰ ਦਿੱਤੀ ਗਈ ਸੀ ਤੇ ਦੋਵਾੰ ਧਿਰਾਂ ਨੂੰ ਹਟਾ ਦਿੱਤਾ ਗਿਆ। ਹੁਣ ਸਥਿਤੀ ਕਾਬੂ ਹੇਠ ਹੈ। ਕੁਝ ਜਖਮੀ ਵੀ ਹਨ ਤੇ ਪੁਲਸ ਨੇ ਹੁਣ ਬਿਆਨ ਦਰਜ ਕਰਨੇ ਸ਼ੁਰੂ ਕਰ ਦਿੱਤੇ ਹਨ ਤੇ ਬਿਆਨਾਂ ਮੁਤਾਬਕ ਕਾਰਵਾਈ ਹੋਵੇਗੀ।
ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਝੜਪ ਦੌਰਾਨ ਕਿਸੇ ਦੀ ਮੌਤ ਨਹੀਂ ਹੋਈ ਹੈ ਅਤੇ ਸਥਿਤੀ ਕੰਟਰੋਲ ਹੇਠ ਹੈ। ਪ੍ਰਸ਼ਾਸਨ ਮੁਤਾਬਕ ਡੇਰੇ ਦੇ ਪੈਰੋਕਾਰਾਂ ਨੂੰ ਡੇਰੇ ਵਿੱਚ ਭੇਜ ਦਿੱਤਾ ਹੈ ਅਤੇ ਨਿਹੰਗ ਸਿੰਘਾਂ ਨੂੰ ਵੀ ਵਾਪਸ ਭੇਜ ਦਿੱਤਾ ਗਿਆ ਹੈ। ਫਿਲਹਾਲ ਮਾਹੌਲ ਸ਼ਾਂਤਮਈ ਬਣਿਆ ਹੋਇਆ ਹੈ।
ਝੜਪ ਵਿੱਚ ਕਿਸੇ ਦੀ ਮੌਤ ਨਹੀਂ ਹੋਈ
ਬਿਆਸ ਵਿਖੇ ਡੇਰਾ ਰਾਧਾ ਸਵਾਮੀ ਦੇ ਪੈਰੋਕਾਰਾਂ ਅਤੇ ਨਹਿੰਗ ਸਿੰਘਾਂ ਵਿਚਾਲੇ ਝੜਪ ਵਿੱਚ ਕਈ ਵਿਅਕਤੀ ਜਖਮੀ ਹੋਏ ਹਨ, ਪਰ ਕਿਸੇ ਦੀ ਮੌਤ ਨਹੀਂ ਹੋਈ। ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਇਹ ਜਾਣਕਾਰੀ ਦਿੰਦੇ ਦੱਸਿਆ ਕਿ ਜਖਮੀਆਂ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ, ਸਿਵਲ ਹਸਪਤਾਲ ਅੰਮਿ੍ਤਸਰ ਅਤੇ ਗੁਰੂ ਨਾਨਕ ਹਸਪਤਾਲ ਅੰਮਿ੍ਤਸਰ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਰੇ ਜਖਮੀ ਇਲਾਜ ਅਧੀਨ ਹਨ ਪਰ ਕਿਸੇ ਦੇ ਮੌਤ ਹੋਣ ਸਬੰਧੀ ਚੱਲ ਰਹੀ ਅਫਵਾਹ ਸੱਚ ਨਹੀਂ ਹੈ।






