ਮਨੁੱਖ ਦੇ ਜੀਵਨ ਦੇ ਅਗਲੇ ਪਲ ਭਰ ਦਾ ਕੋਈ ਭਰੋਸਾ ਨਹੀਂ ਹੈ। ਕੋਈ ਨਹੀਂ ਜਾਣਦਾ ਕਿ ਅਗਲੇ ਹੀ ਪਲ ਉਸਦਾ ਜੀਵਨ ਕੀ ਦਾ ਕੀ ਹੋ ਜਾਵੇ। ਅਮੀਰ ਦਿਨਾਂ ਵਿਚ ਹੀ ਗਰੀਬ ਹੋ ਜਾਂਦੇ ਹਨ ਅਤੇ ਕਈ ਵਾਰ ਗਰੀਬ ਮਿੰਟਾਂ ਵਿਚ ਹੀ ਅਮੀਰ ਵੀ ਬਣ ਜਾਂਦੇ ਹਨ। ਲਾਟਰੀ ਲੱਗਣਾ ਵੀ ਕਿਸੇ ਅਜੂਬੇ ਵਾਂਗ ਹੀ ਹੁੰਦਾ ਹੈ। ਜਿਸ ਨਾਲ ਆਮ ਬੰਦਾ ਵੀ ਮਿੰਟਾਂ ਵਿਚ ਮਾਲਦਾਰ ਬਣ ਜਾਂਦਾ ਹੈ। ਲਾਟਰੀ ਲੱਗਣਾ ਆਮ ਗੱਲ ਹੈ ਕਿਉਂਕਿ ਹਜ਼ਾਰਾਂ ਲੋਕ ਲਾਟਰੀਆਂ ਖਰੀਦਦੇ ਹਨ ਤੇ ਸੈਂਕੜਿਆਂ ਦੀਆਂ ਲਾਟਰੀਆਂ ਲੱਗਦੀਆਂ ਹਨ, ਪਰ ਤਾਂ ਕੀ ਹੋਵੇ ਜੇਕਰ ਕੋਈ ਇਨਸਾਨ ਗਲਤੀ ਵੱਸ ਹੀ ਕਰੋੜਾਂ ਰੁਪਏ ਕਮਾ ਲਵੇ। ਕਦੇ ਕਿਸੇ ਇਨਸਾਨ ਬਾਰੇ ਸੁਣਿਆ ਹੈ ਕਿ ਜਿਸ ਨੇ ਗਲਤੀ ਕੀਤੀ ਹੋਵੇ ਤੇ ਜਿਸ ਬਦਲੇ ਉਹ ਕਰੋੜਪਤੀ ਬਣ ਜਾਵੇ।
ਅੱਜ ਅਸੀਂ ਤੁਹਾਨੂੰ ਅਜਿਹੇ ਹੀ ਇਕ ਇਨਸਾਨ ਨਾਲ ਰੂਬਰੂ ਕਰਵਾਉਣ ਜਾ ਰਹੇ ਹਾਂ ਜਿਸਨੇ ਗਲਤੀ ਨਾਲ ਖਰੀਦੀ ਟਿਕਟ ਵਿਚੋਂ ਕਰੋੜਾਂ ਦਾ ਇਨਾਮ ਜਿੱਤ ਲਿਆ ਹੈ। ਆਸਟਰੇਲੀਆ ਦੇ ਵਿਕਟੋਰੀਆ ਸ਼ਹਿਰ ਦੇ ਰਹਿਣ ਵਾਲੇ ਇਕ ਸ਼ਖਸ ਨੇ ਆਪਣੀ ਆਦਤ ਅਨੁਸਾਰ ਇਕ ਲਾਟਰੀ ਦਾ ਟਿਕਟ ਖਰਦਿਆ ਪਰ ਇਸ ਵਾਰ ਆਪਣੇ ਸੋਚੇ ਹੋਏ ਨੰਬਰਾਂ ਦੀ ਬਜਾਇ ਗਲਤੀ ਵੱਸ ਹੋਰ ਨੰਬਰਾਂ ਵਾਲਾ ਟਿਕਟ ਖਰੀਦ ਲਿਆ। ਗਲਤੀ ਨਾਲ ਚੁਣੇ ਨੰਬਰ ਵਾਲੀ ਲਾਟਰੀ ਨੂੰ 5 ਕਰੋੜ 37 ਲੱਖ ਦੀ ਇਨਾਮ ਰਾਸ਼ੀ ਨਿਕਲ ਗਈ।
ਜਦ ਉਸ ਵਿਅਕਤੀ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਮੈਂ ਹਰ ਵਾਰ ਡਰਾਅ ਨਿਕਲਣ ਬਾਦ ਨੰਬਰਾਂ ਦੀ ਜਾਚ ਕਰਦਾ ਹਾਂ ਪਰ ਇਸ ਵਾਰ ਕਿਸੇ ਕਾਰਨ ਵੱਸ ਅਜਿਹਾ ਨਾ ਕਰ ਸਕਿਆ। ਜਦੋਂ ਸਹਿਜ ਸੁਭਾਅ ਹੀ ਮੈਂ ਟਿਕਟ ਦੇਖੀ ਤਾਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਆਪਣੇ ਚਾਹੇ ਹੋਏ ਨੰਬਰਾਂ ਦੀ ਬਜਾਇ ਇਕ ਨੰਬਰ ਗਲਤ ਚੁਣ ਲਿਆ ਹੈ।
ਉਸ ਵਿਅਕਤੀ ਨੇ ਇਹ ਵੀ ਕਿਹਾ ਕਿ ਮੇਰੀ ਪਤਨੀ ਮੇਰੇ ਵੱਲੋਂ ਲਾਟਰੀ ਟਿਕਟਾਂ ਖਰੀਦਣ ‘ਤੇ ਬਹੁਤੀ ਖੁਸ਼ ਨਹੀਂ ਹੁੰਦੀ ਪਰ ਜਦੋਂ ਮੈਂ ਉਸਨੂੰ ਲਾਟਰੀ ਜਿੱਤਣ ਦੀ ਖਬਰ ਸੁਣਾਈ ਤਾਂ ਉਹ ਖੁਸ਼ੀ ਨਾਲ ਪਾਗਲ ਜਿਹੀ ਹੀ ਹੋ ਗਈ। ਵਿਅਕਤੀ ਨੇ ਕਿਹਾ ਕਿ ਉਹ ਵੀ ਇਹ ਲਾਟਰੀ ਜਿੱਤ ਕੇ ਬੇਹੱਦ ਖੁਸ਼ ਹੈ। ਇਸ ਸ਼ਾਨਦਾਰ ਇਨਾਮ ਸਦਕਾ ਹੁਣ ਉਹ ਤਣਾਅ ਤੋਂ ਮੁਕਤ ਹੈ ਅਤੇ ਆਪਣੇ ਪਰਿਵਾਰ ਨਾਲ ਵੱਧ ਤੋਂ ਵੱਧ ਸਮਾਂ ਬਿਤਾ ਸਕੇਗਾ। ਉਸਨੇ ਇਹ ਵੀ ਦੱਸਿਆ ਕਿ ਹੁਣ ਮੈਂ ਆਪਣੇ ਪਰਿਵਾਰ ਨਾਲ ਯੂਰਪ ਜਾਂ ਅਮਰੀਕਾ ਦੇ ਟੂਰ ਉੱਪਰ ਜਾਵਾਂਗਾ।
ਜ਼ਿਕਰਯੋਗ ਹੈ ਕਿ ਅਜਿਹੀ ਹੀ ਇਕ ਘਟਨਾ USA ਵਿਚ ਵੀ ਵਾਪਰੀ ਸੀ। ਉੱਥੋਂ ਦੀ ਇਕ ਮਹਿਲਾ ਸਕਰੈਚਰਸ ਵੈਂਡਿੰਗ ਮਸ਼ੀਨ ਤੋਂ ਟਿਕਟ ਖਰੀਦ ਰਹੀ ਸੀ ਤਾਂ ਇਕ ਆਦਮੀ ਅਚਾਨਕ ਹੀ ਉਸ ਵਿਚ ਟਕਰਾ ਗਿਆ ਤੇ ਜਿਸ ਕਾਰਨ ਗਲਤ ਬਟਨ ਨੱਪਿਆ ਗਿਆ। ਮਸ਼ੀਨ ਨੇ ਟਿਕਟ ਕੱਢ ਦਿੱਤੀ ਅਤੇ ਜਦ ਔਰਤ ਨੇ ਉਸਨੂੰ ਸਕਰੈਚ ਕਰਕੇ ਦੇਖਿਆ ਤਾਂ ਉਹ 10 ਮਿਲੀਅਨ ਡਾਲਰ ਜਿੱਤ ਚੁੱਕੀ ਸੀ।






