ਦੁਨੀਆਂ ਵਿੱਚ ਮੰਡੀ ਦੇ ਚਲਦੇ ਖ਼ਤਰਿਆਂ ਵਿੱਚ ਦੁਨੀਆਂ ਭਰ ਦੀਆਂ ਵੱਡੀਆਂ ਕੰਪਨੀਆਂ ਆਪਣੇ ਖਰਚਿਆਂ ਨੂੰ ਘੱਟ ਕਰਨ ਲਈ ਕਰਮਚਾਰੀਆਂ ਦੀ ਛਾਂਟੀ ਕਰ ਰਹੀਆਂ ਹਨ। ਹੁਣ ਤੱਕ ਕਈ ਦੇਸ਼ਾਂ ਦੀਆਂ ਲਗਭਗ ਸਾਰੀਆਂ ਵੱਡੀਆਂ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਦੀ ਛਾਂਟੀ ਕੀਤੀ ਹੈ। ਇਸ ਤੋਂ ਇਲਾਵਾ ਦੁਨੀਆਂ ਵਿੱਚ ਕਈ Startups ਨੇ ਵੀ ਛਾਂਟੀ ਕਰਕੇ ਕਈ ਲੋਕਾਂ ਨੂੰ ਨੌਕਰੀ ਤੋਂ ਬਾਹਰ ਕੀਤਾ ਹੈ।
ਪਰ ਕੈਨੇਡਾ ਵਿੱਚ ਅੰਕੜੇ ਕੁੱਝ ਹੋਰ ਕਹਿ ਰਹੇ ਹਨ। ਇੱਥੇ ਨਵੰਬਰ 2022 ਵਿੱਚ 10 ਹਜ਼ਾਰ ਨਵੀਆਂ ਨੌਕਰੀਆਂ ਮਿਲੀਆਂ ਹਨ। ਇਹ ਵੱਖ-ਵੱਖ ਖੇਤਰਾਂ ਵਿੱਚ ਲੱਗੀਆਂ ਨੌਕਰੀਆਂ ਹਨ। ਇੱਥੇ ਬੇਰੁਜ਼ਗਾਰੀ ਡਰ 5.1% ‘ਤੇ ਆ ਗਈ ਹੈ, ਇਹ ਰੁਜ਼ਗਾਰ ਦੇ ਅੰਕੜਿਆਂ ‘ਤੇ ਵਧੀਆ ਅਸਰ ਦਿਖਾ ਰਹੀ ਹੈ।
ਇੱਥੇ ਪਿਛਲੇ 6 ਮਹੀਨਿਆਂ ਵਿੱਚ ਘੰਟੇ ਦੀ ਤਨਖਾਹ 2021 ਦੇ ਮੁਕਾਬਲੇ 5% ਤਕ ਵੱਧ ਕੇ 32.11$ ਹੋ ਗਈ ਹੈ। ਇਹ ਆਉਣ ਵਾਲੇ ਦਿਨਾਂ ਵਿੱਚ ਨੌਕਰੀ ਦੀ ਤਲਾਸ਼ ਕਰ ਰਹੇ ਲੋਕਾਂ ਲਈ ਵਧੀਆ ਸੰਕੇਤ ਹੈ।
ਇੱਥੇ ਜ਼ਿਆਦਾਤਰ ਨੌਕਰੀਆਂ ਫਾਇਨਾਂਸ, ਬੀਮਾ, ਰੀਅਲ ਅਸਟੇਟ, ਰੈਂਟਲ ਅਤੇ ਲੀਜ਼ਿੰਗ, ਨਿਰਮਾਣ, ਇੰਫਰਮੇਸ਼ਨ, ਸੱਭਿਆਚਾਰ ਅਤੇ ਮਨੋਰੰਜਨ ਖੇਤਰਾਂ ਵਿੱਚ ਹਨ। ਇੱਕ ਸਰਵੇ ਦੇ ਅਨੁਸਾਰ ਇਹਨਾਂ ਖੇਤਰਾਂ ਵਿੱਚ 21000 ਨੌਕਰੀਆਂ ਦਾ ਵਾਧਾ ਹੋਇਆ ਹੈ।
ਜੇਕਰ ਇੱਥੇ ਨਿਰਮਾਣ ਉਦਯੋਗ ਦੀ ਗੱਲ ਕਰੀਏ ਤਾਂ ਇਸ ਖੇਤਰ ਵਿੱਚ 1.1% ਦਾ ਵਾਧਾ ਹੋਇਆ ਹੈ। ਕੈਨੇਡਾ ਦੇ Alberta ਵਿੱਚ 4.7% ਦਾ ਹੋਇਆ ਅਤੇ ਇਸ ਨਾਲ 10000 ਤੋਂ ਵੱਧ ਲੋਕਾਂ ਨੂੰ ਨੌਕਰੀਆਂ ਮਿਲੀਆਂ ਹਨ। ਹਾਲਾਂਕਿ ਕਿ ਪਿਛਲੇ ਮਹੀਨੇ ਨਿਰਮਾਣ ਉਦਯੋਗ, ਥੋਕ ਅਤੇ ਪ੍ਰਚੂਨ ਵਪਾਰ ਵਿੱਚ ਪਿਛਲੇ ਮਹੀਨੇ ਭਾਰੀ ਗਿਰਾਵਟ ਦੇਖੀ ਗਈ।
ਉੱਥੇ ਹੀ Construction ਵਿੱਚ ਪਿਛਲੇ ਲੇਬਰ ਫੋਰਸ ਸਰਵੇਖਣ ਦੇ ਹਿਸਾਬ ਨਾਲ 1.6% ਦੀ ਕਮੀ ਆਈ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਾਲ ਦੇ ਸ਼ੁਰੂ ਵਿੱਚ, ਕੈਨੇਡਾ ਵਿੱਚ ਖਾਸ ਕਿੱਤਿਆਂ ਵਿੱਚ ਕੰਮ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਜਾਂ ਖਾਸ ਭਾਸ਼ਾ ਦੇ ਹੁਨਰ/ਵਿਦਿਅਕ ਪਿਛੋਕੜ ਵਾਲੇ ਲੋਕਾਂ ਨੂੰਨੌਕਰੀਆਂ ਦਾ ਸੁਨਹਿਰੀ ਮੌਕਾ ਮਿਲ ਸਕਦਾ ਹੈ।





