ਐੱਸਡੀਐੱਮ ਦਫ਼ਤਰ ਧਰਮਕੋਟ ਦਾ ਨਵਾਂ ਕਾਰਾ ਸਾਹਮਣੇ ਆਇਆ ਹੈ, ਜਿਉਂਦੇ ਵਿਅਕਤੀ ਦੀ ਵੋਟ ਕੱਟ ਕੇ ਉਸ ਨੂੰ ਮਰਿਆ ਐਲਾਨ ਦਿੱਤਾ। ਜਦ ਉਸ ਨੇ ਧਰਮਕੋਟ ਐੱਸਡੀਐੱਮ ਦਫ਼ਤਰ ਸਥਿਤ ਜਾ ਕੇ ਆਪਣਾ ਮੌਤ ਸਰਟੀਫਿਕੇਟ ਮੰਗਿਆ ਤਾਂ ਉਨ੍ਹਾਂ ਕੋਲ ਕੋਈ ਸਾਰਥਿਕ ਜਵਾਬ ਨਹੀਂ ਸੀ।
ਇਹ ਵਾਕਿਆ ਧਰਮਕੋਟ ਦੇ ਪਿੰਡ ਬਹੋਨਾਂ ਦੇ ਸਾਬਕਾ ਸਰਪੰਚ ਹਰਭਜਨ ਸਿੰਘ ਬਹੋਨਾਂ ਨਾਲ ਵਾਪਰਿਆ ਹੈ। ਉਸ ਨੇ ਸ਼ੋਸਲ ਮੀਡੀਆ ਤੇ ਇਸ ਜਾਣਕਾਰੀ ਦਿੰਦਿਆਂ ਐੱਸਡੀਐੱਮ ਦਫ਼ਤਰ ਤੋਂ ਜਵਾਬ ਮੰਗਿਆ ਹੈ।
ਸਾਬਕਾ ਸਰਪੰਚ ਹਰਭਜਨ ਸਿੰਘ ਬਹੋਨਾਂ ਨੇ ਦੱਸਿਆ ਕਿ ਪਹਿਲਾਂ ਮੇਰੀ ਕਿਸੇ ਦੇ ਕਹਿਣ ਤੇ ਵੋਟ ਕੱਟੀ, ਜਦੋਂ ਵੋਟ ਕੱਟਣ ਦਾ ਕਾਰਨ ਪਤਾ ਕੀਤਾ ਤਾਂ ਪਤਾ ਲੱਗਿਆ ਕੇ ਹਰਭਜਨ ਸਿੰਘ ਬਹੋਨਾ ਦੀ ਮੌਤ ਹੋ ਚੁੱਕੀ ਹੈ। ਜਦੋਂ ਮੈਂ ਆਪਣੀ ਮੌਤ ਦਾ ਸਰਟੀਫਿਕੇਟ ਮੰਗਿਆਂ ਤਾਂ ਕਹਿੰਦੇ ਪਰੂਫ ਦਿਓ ਤੁਹਾਡੀ ਵੋਟ ਦੁਬਾਰਾ ਬਣਾ ਦਿੰਦੇ ਹਾਂ। ਉਹਨਾਂ ਕਿਹਾ ਹੈਰਾਨੀ ਉਸ ਵਕਤ ਹੋਈ ਕਿ ਮੈਂ ਕੋਈ ਪਰੂਫ ਨਹੀਂ ਦਿੱਤਾ ਮੇਰੀ ਗਲਤ ਜਨਮ ਮਿਤੀ ਦਰਜ਼ ਕਰਕੇ ਵੋਟ ਬਣਾ ਦਿੱਤੀ ਤੇ ਮੈਨੂੰ ਨਵਾਂ ਵਖ਼ਤ ਖੜ੍ਹਾ ਕਰ ਦਿੱਤਾ ਹੈ।






