ਬਦਲਦੇ ਮੌਸਮ ਦੇ ਪ੍ਰਭਾਵ ਕਾਰਨ ਕੋਰੋਨਾ ਨੇ ਜ਼ਿਲ੍ਹੇ ਵਿੱਚ ਮੁੜ ਤੋਂ ਦਸਤਕ ਦੇ ਦਿੱਤੀ ਹੈ। ਵੀਰਵਾਰ ਨੂੰ ਜ਼ਿਲ੍ਹੇ ਵਿੱਚ 5 ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ,ਜਿਸਦੀ ਪੁਸ਼ਟੀ ਜਿਲ੍ਹਾ ਐਪੀਡੋਮੋਜਿਸਟ ਡਾ ਸੁਮੀਤ ਸਿੰਘ ਨੇ ਕੀਤੀ । ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਭਾਦਸੋਂ ਬਲਾਕ ਦੇ ਰਹਿਣ ਵਾਲੇ ਪੰਜ ਵਿਅਕਤੀਆ ਨੂੰ ਖਾਂਸੀ, ਜੁਕਾਮ ਤੇ ਤੇਜ਼ ਬੁਖਾਰ ਦੇ ਲੱਛਣ ਮਿਲਣ ਤੇ ਉਨ੍ਹਾਂ ਦੀ ਕੋਰੋਨਾ ਸਬੰਧੀ ਰਿਪੋਰਟ ਕਰਵਾਉਣ ਤੇ ਉਹ ਸਾਰੇ ਕੋਰੋਨਾ ਪਾਜ਼ੇਟਿਵ ਪਾਏ ਗਏ, ਜਿਨ੍ਹਾਂ ਨੂੰ ਇੱਕ ਹਫਤੇ ਲਈ ਘਰ ਵਿੱਚ ਹੀ ਏਕਾਂਤਵਾਸ ਕੀਤਾ ਗਿਆ ਹੈ। ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਦੀ ਕੇਸ ਹਿਸਟਰੀ ਦੇਖੀ ਜਾ ਰਹੀ ਹੈ ਅਤੇ ਇਨ੍ਹਾਂ ਦੇ ਸਪੰਰਕ ਵਿੱਚ ਆਏ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ।






