ਇਥੋਂ ਨਾਲ ਲੱਗਦੇ ਪਿੰਡ ਸ਼ਾਮ ਨਗਰ ਲਾਗੇ 3 ਅਣਪਛਾਤੇ ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ ‘ਤੇ ਦਿਨ ਦਿਹਾੜੇ ਇੱਕ ਨੌਜਵਾਨ ਪਾਸੋਂ ਉਸ ਦਾ ਮੋਬਾਈਲ ਫੋਨ ਤੇ ਮੋਟਰ ਸਾਇਕਲ ਖੋਹ ਕੇ ਫ਼ਰਾਰ ਹੋਣ ਦਾ ਸਮਾਚਾਰ ਹੈ। ਗੁਰਤਾਜਬੀਰ ਸਿੰਘ ਪੁੱਤਰ ਮਨਵਿੰਦਰ ਸਿੰਘ ਵਾਸੀ ਕਸਬਾ ਮਜੀਠਾ ਨੇ ਥਾਣਾ ਮਜੀਠਾ ਵਿਖੇ ਲਿਖਤੀ ਦਰਖਾਸਤ ਦਿੱਤੀ ਕਿ ਉਹ ਬੀਤੇ ਦਿਨ ਆਪਣੇ ਕਾਲੇ ਰੰਗ ਦੇ ਸਪਲੈਂਡਰ ਮੋਟਰਸਾਈਕਲ ਨੰਬਰ ਪੀਬੀ 02/ਬੀਐੱਮ/8057 ‘ਤੇ ਸਵਾਰ ਹੋ ਕੇ ਦਿਨ ਦੇ ਕਰੀਬ 2 ਵਜੇ ਘਰ ਦੇ ਕਿਸੇ ਕੰਮ ਵਾਸਤੇ ਪਿੰਡ ਸ਼ਾਮਨਗਰ ਵੱਲ ਜਾ ਰਿਹਾ ਸੀ ਕਿ ਰਸਤੇ ਵਿੱਚ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਸ ਦਾ ਰਸਤਾ ਰੋਕਿਆ ਅਤੇ ਪਿਸਤੌਲ ਦਿਖਾ ਕੇ ਉਸ ਪਾਸੋਂ ਮੋਟਰਸਾਈਕਲ ਅਤੇ ਉਸ ਦੀ ਜੇਬ ਵਿੱਚ ਪਿਆ ਮੋਬਾਈਲ ਫੋਨ ਖੋਹ ਲਿਆ ਅਤੇ ਧੱਕਾ ਮਾਰ ਕੇ ਸੜਕ ‘ਤੇ ਸੁੱਟ ਕੇ ਫ਼ਰਾਰ ਹੋ ਗਏ। ਪੀੜਤ ਵੱਲੋ ਥਾਣਾ ਮਜੀਠਾ ਵਿਖੇ ਦਿੱਤੀ ਲਿਖਤੀ ਦਰਖਾਸਤ ਦੇ ਆਧਾਰ ‘ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਬਣਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਅਤੇ ਅਗਲੀ ਕਾਰਵਾਈ ਅਮਲ ਵਿੱਚ ਹੈ।






