ਸਬਡਿਵੀਜਨ ਤਲਵੰਡੀ ਸਾਬੋ ਅਧੀਨ ਪੈਦੀ ਵਪਾਰਕ ਰਾਮਾਂ ਮੰਡੀ ਵਿੱਚ ਪਿਛਲੇ ਸਾਲ 17 ਸਤੰਬਰ 2022 ਨੂੰ ਸਹਿਰ ਦੇ ਨਾਮਵਰ ਸਕਰੈਪ ਦੇ ਵਪਾਰੀ ਅੰਕਿਤ ਗਰਗ ਦੇ ਘਰ ਸਾਹਮਣੇ ਫਾਇੰਰਿਗ ਕਰਕੇ ਸਿੱਧੂ ਮੂਸੇਵਾਲੇ ਕਤਲ ਦੇ ਮੁੱਖ ਆਰੋਪੀ ਲਾਰੈਂਸ ਬਿਸ਼ਨੋਈ ਦੇ ਗੁਰਗਿਆਂ ਨੇ 1 ਕਰੋੜ ਦੀ ਲਾਰੈਸ ਬਿਸ਼ਨੋਈ ਦੇ ਨਾਮ ਉੱਤੇ ਫਿਰੌਤੀ ਮੰਗੀ ਸੀ। ਜਿਸ ਵਿੱਚ ਰਾਮਾਂ ਮੰਡੀ ਥਾਣਾ ਵਿੱਚ ਵਪਾਰੀ ਦੇ ਬਿਆਨਾਂ ਦੇ ਆਧਾਰ ਉੱਤੇ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਅੱਜ ਫਿਰੌਤੀ ਮਾਮਲੇ ਵਿੱਚ ਬਿਸ਼ਨੋਈ ਗੈਗ ਦੇ ਮੁਖੀ ਲਾਰੈਂਸ ਬਿਸ਼ਨੋਈ ਨੂੰ ਬਠਿੰਡਾ ਦੀ ਕੇਂਦਰੀ ਜੇਲ੍ਹ ਤੋਂ ਤਲਵੰਡੀ ਸਾਬੋ ਦੇ ਮਾਨਯੋਗ ਜੱਜ ਸ੍ਰੀ ਅਜੇ ਮਿੱਤਲ ਐਡੀਸ਼ਨਲ ਸਿਵਲ ਜੱਜ ਦੀ ਅਦਾਲਤ ਵਿੱਚ ਐਸਪੀ ਗੁਰਬਿੰਦਰ ਸਿੰਘ ਸੰਘਾ ਤੇ ਰਾਮਾਂ ਥਾਣਾ ਮੁਖੀ ਦੀ ਅਗਵਾਈ ਵਿੱਚ ਵੱਡੀ ਗਿਣਤੀ ਪੁਲਿਸ ਸੁਰੱਖਿਆ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਲੈ ਲਿਆ ਹੈ। ਇਸ ਸਬੰਧੀ ਲਾਰੈਂਸ ਦੇ ਵਕੀਲ ਨੇ ਦੱਸਿਆ ਕਿ ਇਹ ਰਾਮਾਂ ਥਾਣੇ ਦਾ 2022 ਦਾ 128 ਨੰਬਰ ਮਕੁੱਦਮਾ ਸੀ ਤੇ ਫਿਰੌਤੀ ਮੰਗਣ ਵਾਲੇ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਉੱਤੇ ਸਿੱਧਾ ਦੋਸ਼ ਤਾਂ ਨਹੀ ਸੀ ਪਰ ਕਿਸੇ ਨੇ ਕਿਹਾ ਸੀ ਕਿ ਮੈ ਬਿਸ਼ਨੋਈ ਗਰੁੱਪ ਦਾ ਹਾਂ ਜਿਸ ਵਿੱਚ ਬਿਸ਼ਨੋਈ ਨੂੰ ਨਾਮਜ਼ਦ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਲਿਆ ਹੈ।






