ਬੀਐੱਸਐੱਫ ਵੱਲੋਂ ਸਰਹੱਦੀ ਖੇਤਰ ਤੋਂ ਬਰਾਮਦ ਕੀਤਾ ਪਾਕਿਸਤਾਨੀ ਡ੍ਰੋਨ (ਹੈਕਸਾ ਕੈਪਟਰ) ਫੋਰੈਂਸਿਕ ਜਾਂਚ ਲਈ ਦਿੱਲੀ ਭੇਜਿਆ ਗਿਆ ਹੈ। ਡ੍ਰੋਨ ਦਾ ਭਾਰ 30 ਕਿਲੋਗ੍ਰਾਮ, ਲੰਬਾਈ 7 ਫੁੱਟ, 4 ਬੈਟਰੀਆਂ 22000 ਐੱਮਏਐੱਚ ਕਪੈਸਟੀ ਬਰਾਮਦ ਕੀਤੀਆਂ ਤੇ ਇਸ ਡਰੋਨ ਹੈਕਸਾ ਕੈਪਟਰ ਦੀ ਕੀਮਤ 40 ਲੱਖ ਤੋਂ ਉਪਰ ਦੱਸੀ ਜਾ ਰਹੀ ਹੈ। ਇਹ ਡ੍ਰੋਨ 15 ਤੋਂ 20 ਕਿਲੋ ਭਾਰ ਚੁੱਕਣ ਦੇ ਸਮਰੱਥ ਹੈ ਤੇ ਇਸ ਦੀਆਂ ਬੈਟਰੀਆਂ 40 ਕਿਲੋਮੀਟਰ ਤੱਕ ਦਾ ਸਫਰ ਤੈਅ ਕਰਨ ਦੇ ਸਮਰੱਥ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਡਰੋਨ ਨਾਲ ਬੰਨ੍ਹ ਕੇ ਭੇਜਿਆ ਜਾਣ ਵਾਲਾ ਸਾਮਾਨ ਇਕ ਸਪੈਸ਼ਲ ਧਾਗੇ ਨਾਲ ਬਨਿਆ ਹੁੰਦਾ ਹੈ ਅਤੇ ਜਿਸ ਦਾ ਕੰਟਰੋਲ ਡ੍ਰੋਨ ਨੂੰ ਕਮਾਂਡ ਦੇਣ ਵਾਲੇ ਕੋਲ ਹੁੰਦਾ ਹੈ। ਸੂਤਰਾਂ ਨੇ ਦੱਸਿਆ ਕਿ ਇਹ ਡ੍ਰੋਨ ਲੈਂਡ ਨਹੀਂ ਹੁੰਦਾ ਸਗੋਂ ਹਵਾ ਵਿਚ ਹੀ ਸਾਮਾਨ ਸੁੱਟ ਕੇ ਵਾਪਸ ਪਰਤ ਜਾਂਦਾ ਹੈ।






