ਪੰਜਾਬ ’ਚ ਸ਼ਨਿਚਰਵਾਰ ਨੂੰ ਮੌਸਮ ਸਾਫ਼ ਰਿਹਾ। ਜ਼ਿਆਦਾਤਰ ਜ਼ਿਲ੍ਹਿਆਂ ’ਚ ਦਿਨ ਵੇਲੇ ਤਿੱਖੀ ਧੁੱਪ ਨਿਕਲੀ ਜਿਸ ਨਾਲ ਦਿਨ ਦਾ ਤਾਪਮਾਨ 32 ਡਿਗਰੀ ਸੈਲਸੀਅਸ ਤੋਂ ਪਾਰ ਪੁੱਜ ਗਿਆ ਜਿਹੜਾ ਆਮ ਨਾਲੋਂ ਤਿੰਨ ਤੋਂ ਚਾਰ ਡਿਗਰੀ ਸੈਲਸੀਅਸ ਜ਼ਿਆਦਾ ਸੀ। ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ, ਫ਼ਰੀਦਕੋਟ ’ਚ ਦਿਨ ਦਾ ਤਾਪਮਾਨ 32.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਫ਼ਿਰੋਜ਼ਪੁਰ ’ਚ 31.4, ਪਟਿਆਲੇ ’ਚ 31.3, ਲੁਧਿਆਣੇ ਤੇ ਮੋਗਾ ’ਚ 31, ਅੰਮ੍ਰਿਤਸਰ ’ਚ 30.9 ਤੇ ਜਲੰਧਰ ’ਚ 29.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਦੂਜੇ ਪਾਸੇ ਮੌਸਮ ਵਿਭਾਗ ਦੀ ਪੇਸ਼ੀਨਗੋਈ ਮੁਤਾਬਕ, ਐਤਵਾਰ ਨੂੰ ਪੱਛਮੀ ਗੜਬੜੀ ਸਰਗਰਮ ਹੋਣ ਦੀ ਸੰਭਾਵਨਾ ਹੈ ਜਿਸ ਕਾਰਨ ਹਿਮਾਚਲ ਦੇ ਉੱਪਰਲੇ ਇਲਾਕਿਆਂ ’ਚ ਬਾਰਿਸ਼ ਦੀ ਸੰਭਾਵਨਾ ਹੈ। ਇਸ ਦਾ ਅਸਰ ਪੰਜਾਬ ’ਤੇ ਵੀ ਪਵੇਗਾ। 13 ਮਾਰਚ ਤੋਂ ਪੰਜਾਬ ’ਚ ਬੱਦਲ ਛਾਏ ਰਹਿਣ ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਜਦਕਿ 14 ਮਾਰਚ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਹਲਕੀ ਬਾਰਿਸ਼ ਤੇ ਗਰਜ ਦੇ ਨਾਲ ਛਿੱਟਾਂ ਪੈਣ ਦੀ ਸੰਭਾਵਨਾ ਹੈ।






